ਚੰਡੀਗੜ੍ਹ, 9 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਸਰਕਾਰ ਵੱਲੋਂ ਸੂਬੇ ਵਿਚ 14 ਅਪ੍ਰੈਲ ਤਕ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੈਯੰਤੀ ਮਨਾਈ ਜਾ ਰਹੀ ਹੈ। ਵੱਖ-ਵੱਖ ਜਿਲ੍ਹਿਆਂ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬਡੇਕਰ ਦੀ ਜੈਯੰਤੀ ਪ੍ਰੋਗ੍ਰਾਮਾਂ ਵਿਚ ਮੁੱਖ ਮਹਿਮਾਨਾਂ ਵੱਜੋਂ ਹਿੱਸਾ ਲੈਣ ਵਾਲੇ ਵਿਅਕਤੀ ਦੀ ਸੂਚੀ ਜਾਰੀ ਕੀਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਮੌਕੇ ਹਰੇਕ ਜਿਲੇ ਵਿਚ ਆਯੋਜਿਤ ਪ੍ਰੋਗ੍ਰਾਮਾਂ ਵਿਚ ਹਰਿਆਣਾਂ ਵਿਧਾਨ ਸਭਾ ਸਪੀਕਰ, ਡਿਪਟੀ ਸਪੀਕਰ, ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕ ਮੁੱਖ ਮਹਿਮਾਨ ਹੋਣਗੇ। ਬੁਲਾਰੇ ਨੇ ਦਸਿਆ ਕਿ ਵਿਧਾਨ ਸਭਾ ਸਪੀਕਰ ਕੰਵਰ ਪਾਲ ਜਿਲਾ ਅੰਬਾਲਾ ਵਿਚ, ਡਿਪਟੀ ਸਪੀਕਰ ਸ੍ਰੀਮਤੀ ਸੰਤੋਸ਼ ਯਾਦਵ ਜਿਲਾ ਹਿਸਾਰ ਵਿਚ ਮੁੱਖ ਮਹਿਮਾਨ ਹੋਣਗੇ। ਮੁੱਖ ਮੰਤਰੀ ਮਨੋਹਰ ਲਾਲ ਜਿਲਾ ਕੁਰੂਕਸ਼ੇਤਰ, ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਰਿਵਾੜੀ, ਖਜਾਨਾ ਮੰਤਰੀ ਕੈਪਟਨ ਅਭਿਮਨਿਊ ਜਿਲਾ ਜੀਂਦ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਝੱਜਰ ਵਿਚ, ਸਿਹਤ ਮੰਰਤੀ ਅਨਿਲ ਵਿਜ ਜਿਲਾ ਕੈਥਲ, ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ ਜਿਲਾ ਗੁਰੂਗ੍ਰਾਮ, ਸਥਾਨਕ ਸਰਕਾਰ ਮੰਤਰੀ ਸ੍ਰੀਮਤੀ ਕਵਿਤਾ ਜੈਨ ਜਿਲਾ ਪਾਣੀਪਤ, ਟਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਪਾਰ ਜਿਲਾ ਸੋਨੀਪਤ ਵਿਚ ਮੁੱਖ ਮਹਿਮਾਨ ਹੋਣਗੇ। ਬੁਲਾਰੇ ਨੇ ਦਸਿਆ ਕਿ ਇਸ ਤਰ੍ਹਾਂ, ਉਦਯੋਗ ਮੰਤਰੀ ਵਿਪੁਲ ਗੋਇਲ ਜਿਲਾ ਫਰੀਦਾਬਾਦ ਵਿਚ, ਸਹਿਕਾਰਤਾ ਰਾਮ ਮੰਤਰੀ ਮਨੀਸ਼ ਕੁਮਾਰ ਗ੍ਰੋਵਰ ਜਿਲਾ ਪੰਚਕੂਲਾ, ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਲਾਲ ਜਿਲਾ ਫਤਿਹਾਬਾਦ ਵਿਚ, ਖੁਰਾਕ ਤੇ ਸਿਵਲ ਸਪਲਾਈ ਰਾਜ ਮੰਤਰੀ ਕਰਣ ਦੇਵ ਕੰਬੋਜ ਜਿਲਾ ਕਰਨਾਲ, ਜਨ ਸਿਹਤ ਇੰਜੀਨੀਅਰਿੰਗ ਰਾਜ ਮੰਤਰੀ ਡਾ. ਬਨਵਾਰੀ ਲਾਲ ਜਿਲਾ ਭਿਵਾਨੀ, ਕਿਰਤ ਤੇ ਰੁਜ਼ਗਾਰ ਰਾਜ ਮੰਤਰੀ ਨਾਇਬ ਸਿੰਘ ਜਿਲਾ ਯਮੁਨਾਨਗਰ, ਵਿਧਾਇਕ ਸੁਭਾਸ਼ ਬਰਾਲਾ ਜਿਲਾ ਸਿਰਸਾ, ਵਿਧਾਇਕ ਸ੍ਰੀਮਤੀ ਸੀਮਾ ਤਿਰਖਾ ਜਿਲਾ ਪਲਵਲ, ਵਿਧਾਇਕ ਕਮਲ ਗੁਪਤਾ ਜਿਲਾ ਚਰਖੀ ਦਰਦੀ, ਵਿਧਾਇਕ ਵਿਸ਼ਬਰ ਬਾਲਮਿਕੀ ਜਿਲਾ ਰੋਹਤਕ, ਵਿਧਾਇਕ ਟੇਚ ਚੰਦ ਸ਼ਰਮਾ ਨੂੰਹ ਅਤੇ ਵਿਧਾਇਕ ਰਣਧੀ ਸਿੰਘ ਕਾਪੜੀਵਾਸ ਜਿਲਾ ਨਾਰਨੌਲ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਜੈਯੰਤੀ ਦੇ ਮੌਕੇ ਆਯੋਜਿਤ ਪ੍ਰੋਗ੍ਰਾਮਾਂ ਵਿਚ ਮੁੱਖ ਮਹਿਮਾਨ ਹੋਣਗੇ।