ਜੋਧਪੁਰ, 7 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਕਾਲਾ ਹਿਰਨ ਸ਼ਿਕਾਰ ਮਾਮਲਾ ਕਰਨ ਦੇ ਦੋਸ਼ ’ਚ ਜੋਧਪੁਰ ਜੇਲ੍ਹ ’ਚ ਬੰਦ ਉਘੇ ਫਿਲਮ ਅਦਾਕਾਰ ਸਲਮਾਨ ਖਾਨ ਨੂੰ ਆਖਿਰ ਸੈਸ਼ਨ ਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ। ਸੇਸ਼ਨ ਕੋਰਟ ਨੇ ਸਲਮਾਨ ਖਾਨ ਦੀ ਸਜ਼ਾ ਨੂੰ ਸਸਪੈਂਡ ਕਰ ਦਿਤਾ ਗਿਆ ਹੈ। ਸਲਮਾਨ ਨੂੰ 50 ਹਜ਼ਾਰ ਦੇ ਮੁਚਲਕੇ ’ਤੇ ਜ਼ਮਾਨਤ ਮਿਲੀ ਹੈ ਤੇ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਰਿਹਾਅ ਸਲਮਾਨ ਨੂੰ ਮਿਲੀ ਜ਼ਮਾਨਤ ਦੇ ਵਿਰੁੱਧ ਬਿਸ਼ਨੋਈ ਸਮਾਜ ਕੋਰਟ ’ਚ ਇਕ ਵਾਰ ਫਿਰ ਅਪੀਲ ਕਰੇਗਾ।ਸਲਮਾਨ ਖਾਨ ਨੂੰ 7 ਮਈ ਤੋਂ ਪਹਿਲਾਂ ਕੋਰਟ ’ਚ ਪੇਸ਼ ਹੋਣਾ ਪਵੇਗਾ।1998 ’ਚ ਜੋਧਪੁਰ ’ਚ ਆਪਣੀ ਫਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ’ਤੇ ਤਿੰਨ ਵਖ-ਵਖ ਥਾਵਾਂ ’ਤੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਲਗੇ।