ਨਸ਼ੀਲੀਆਂ ਗੋਲੀਆਂ ਸਮੇਤ ਲੋਹੀਆਂ ਪੁਲਿਸ ਵੱਲੋਂ 2 ਕਾਬੂ

ਲੋਹੀਆਂ ਖਾਸ, 7 ਅਪ੍ਰੈਲ-(ਜਗਦੀਪ ਸਿੰਘ ਸੈਂਹਬੀ)- ਮਾਨਯੋਗ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਐਸ.ਐਸ.ਪੀ. ਸਾਹਿਬ ਜਲੰਧਰ (ਦਿਹਾਤੀ )ਤੇ ਸ਼੍ਰੀ ਬਲਕਾਰ ਸਿੰਘ ਪੀ.ਪੀ.ਐਸ. ਐਸ.ਪੀ.ਡੀ. ਜਲੰਧਰ (ਦਿਹਾਤੀ) ਅਤੇ ਸ਼੍ਰੀ ਸੰਦੀਪ ਕੁਮਾਰ ਮਲਿਕ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਲੋਹੀਆਂ ਦੀਆਂ ਹਦਾਇਤਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਸਮੱਗਲਰਾ ਦੇ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇ ਸਫਲਤਾ ਮਿਲੀ ਜਦੋ ਏ.ਐਸ.ਆਈ. ਮਨਦੀਪ ਸਿੰਘ ਨੰਬਰ 265/ਕੇ.ਪੀ.ਟੀ. ਨੇ ਬਾੱਹਦ ਰਕਬਾ ਮੰਡਾਲਾ ਛੰਨਾ ਤੋਂ ਅੱਗੇ ਧੁੰਸੀ ਬੰਨ ਦੇ ਲਾਗਿਉ ਦੋ ਨੌਜਵਾਨ ਜਿਹਨਾ ਦੇ ਹੱਥਾ ਵਿੱਚ ਕਾਲੇ ਰੰਗ ਦੇ ਲਿਫਾਫੇ ਸਨ ਜਿਸ ਨੂੰ ਸ਼ੱਕ ਦੇ ਬਿਨਾਹ ਤੇ ਕਾਬੁ ਕਰਕੇ ਨਾਮ ਪਤਾ ਪੁੱਛਿਆ ਜਿਹਨਾ ਨੇ ਆਪਣਾ ਨਾਮ ਹਰਜਿੰਦਰ ਸਿੰਘ ਉਰਫ ਕਾਲਾ ਪੁੱਤਰ ਫੁੱਮਣ ਸਿੰਘ ਕੋਮ ਰਾਏ ਸਿੱਖ ਵਾਸੀ ਸੰਘੇੜਾ ਥਾਣਾ ਫਤਿਹਗੜ ਪੰਜਤੂਰ ਅਤੇ ਜੋਗਿੰਦਰ ਸਿੰਘ ਪੁੱਤਰ ਮੰਗਲ ਸਿੰਘ ਕੋਮ ਰਾਏ ਸਿੱਖ ਵਾਸੀ ਮਾਲੇਵਾਲ ਥਾਣਾ ਫਤਿਹਗੜ ਪੰਜਤੂਰ ਜਿਲ੍ਹਾ ਮੋਗਾ ਦਸਿਆ।ਹਰਜਿੰਦਰ ਸਿੰਘ ਉਰਫ ਕਾਲਾ ਉਕਤ ਦੀ ਤਲਾਸ਼ੀ ਕਰਨ ਤੇ 50 ਨਸ਼ੀਲੀਆ ਗੋਲੀਆਂ ਐਲਪਰਾਜੋਲਮ ਰੰਗ ਗੁਲਾਬੀ ਅਤੇ 200 ਨਸ਼ੀਲੀਆ ਗੋਲੀਆਂ ਟਰਾਮਾਡੋਲ ਬਰਾਮਦ ਹੋਈਆ ਅਤੇ ਜੋਗਿੰਦਰ ਸਿੰਘ ਉਕਤ ਤਲਾਸ਼ੀ ਕਰਨ ਤੇ 50 ਨਸ਼ੀਲੀਆਂ ਗੋਲੀਆਂ ਐਲਪਰਾਜੋਲਮ ਰੰਗ ਗੁਲਾਬੀ ਅਤੇ 300 ਨਸ਼ੀਲੀਆਂ ਗੋਲੀਆਂ ਟਰਾਮਾਡੋਲ ਬਰਾਮਦ ਕਰਕੇ ਮੁਕੱਦਮਾ ਨੰਬਰ 27 ਮਿਤੀ 06.04.18 ਯੁ/ਐਸ 22-61-85 ਐਨ ਡੀ ਪੀ ਐਸ ਐਕਟ ਥਾਣਾ ਲੋਹੀਆਂ ਦਰਜ ਰਜਿਸਟਰ ਕੀਤਾ ਗਿਆ ਅਤੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ।

Send this to a friend