ਚੰਡੀਗੜ੍ਹ, 7 ਅਪ੍ਰੈਲ- ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਨੇ ਡੀ.ਜੀ.ਪੀ ਪਧਰ ਤੇ ਅਧਿਕਾਰੀਆਂ ਦੀ ਚਲ ਰਹੀ ਅੰਦਰੂਨੀ ਲੜਾਈ ਦੇ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਵਰਣਨਯੋਗ ਹੈ ਕਿ ਹਾਈ ਪ੍ਰੋਫਾਈਲ ਡਰਗ ਰੈਕੇਟ ਮਾਮਲੇ ਵਿਚ ਜਾਂਚ ਕਰ ਰਹੀ ਐਸਆਈਟੀ ਦੇ ਪ੍ਰਮੁਖ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰ ਪੰਜਾਬ ਪੁਲਿਸ ਵਿਭਾਗ ਵਿਚ ਹਲਚਲ ਮਚਾ ਦਿਤੀ ਹੈ। ਇਸ ਪਤਰ ਵਿਚ ਡਰਗ ਰੈਕਟ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਸਭ ਤੋਂ ਵਡੇ ਅਧਿਕਾਰੀਆਂ ਦੇ ਸ਼ਾਮਿਲ ਹੋਣ ਦਾ ਖੁਲਾਸਾ ਤਕ ਕਰ ਦਿਤਾ ਹੈ।
ਦਰਅਸਲ ਡਰਗ ਰੈਕਟ ਮਾਮਲੇ ਵਿਚ ਬਣਾਈ ਗਈ ਐਸਆਈਟੀ ਪ੍ਰਮੁਖ ਸਿਧਾਰਥ ਚਟੋਪਾਧਿਆਏ ਨੇ ਜੋ ਪਟੀਸ਼ਨ ਦਾਖਲ ਕੀਤੀ ਉਸ ਵਿਚ ਜੋ ਦੋਸ਼ ਲਾਏ ਗਏ ਹਨ ਉਨ੍ਹਾਂ ਵਿਚ ਡੀਜੀਪੀ ਸੁਰੇਸ਼ ਅਰੋੜਾ ਅਤੇ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਦਾ ਨਾਮ ਹੈ। ਇਸ ਵਿਚ ਕਿਹਾ ਗਿਆ ਹੈ ਕਿ ਡਰਗ ਰੈਕਟ ਕੇਸ ਵਿਚ ਜਾਂਚ ਦੌਰਾਨ ਸੁਰੇਸ਼ ਅਰੋੜਾ ਅਤੇ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਦੀ ਬੇਨਾਮੀ ਜਾਇਦਾਦ ਦਾ ਵੀ ਜ਼ਿਕਰ ਹੋਇਆ ਹੈ। ਇਸ ਕੇਸ ਦੇ ਤਾਰ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚਢਾ ਦੀ ਖੁਦਕੁਸ਼ੀ ਦੇ ਨਾਲ ਵੀ ਜੋੜੇ ਜਾ ਰਹੇ ਹਨ। ਦਰਅਸਲ ਡੀਜੀਪੀ ਸਿਧਾਰਥ ਮੁਤਾਬਿਕ ਚਢਾ ਖੁਦਕੁਸ਼ੀ ਮਾਮਲੇ ਵਿਚ ਬਣਾਈ ਗਈ ਐਸਆਈਟੀ ਦੇ ਇੰਚਾਰਜ ਆਈਜੀਪੀ ਤ੍ਰਾਈਮ ਐਲਕੇ ਯਾਦਵ ਵਲੋਂ ਮਾਮਲੇ ਦੇ ਦੋਸ਼ੀਆਂ ਉਤੇ ਦਬਾਅ ਬਣਾ ਕੇ ਉਸ ਨੂੰ ਇਸ ਕੇਸ ਵਿਚ ਘਸੀਟਣ ਦੀ ਸਾਜਿਸ਼ ਰਚੀ ਜਾ ਰਹੀ ਹੈ।