ਮਾਨਸਾ/ਬੁਢਲਾਡਾ, 7 ਅਪ੍ਰੈਲ (ਨਛੱਤਰ ਸਿੰਘ ਕਾਹਨਗੜ੍ਹ, ਕੁਲਵਿੰਦਰ ਚਹਿਲ)- ਕੁੱਲ ਹਿੰਦ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਮੈਂਬਰ ਰਾਘਵ ਸਿੰਗਲਾ ਦੇ ਬੁਢਲਾਡਾ ਪੁੱਜਣ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਜੋਰਦਾਰ ਸਵਾਗਤ ਕੀਤਾ। ਉਨ੍ਹਾਂ ਦੇ ਸਨਮਾਨ ਚ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਬੋਘ ਸਿੰਘ ਦਾਤੇਵਾਸ , ਬਨਾਰਸੀ ਦਾਸ ਜੈਨ , ਵਪਾਰ ਮੰਡਲ ਪ੍ਰਧਾਨ ਗੁਰਿੰਦਰ ਮੋਹਨ, ਜਿਲ੍ਹਾ ਪ੍ਰੀਸ਼ਦ ਮੈਂਬਰ ਖੇਮ ਸਿੰਘ ਜਟਾਣਾ,ਅਜੀਤ ਸਿੰਘ ਬਖਸ਼ੀਵਾਲਾ ਆਦਿ ਆਗੂਆਂ ਨੇ ਜਿਥੇ ਆਉਦੀਆਂ ਲੋਕ ਸਭਾ ਚੋਣਾ ਚ ਕਾਂਗਰਸ ਦੀ ਵਧੀਆਂ ਕਾਰੁਗੁਜਾਰੀ ਲਈ ਆਪਣੇ ਸੁਝਾਅ ਰੱਖੇ ਉਥੇ ਵਿਕਾਸ ਪੱਖੋ ਫਾਡੀ ਹੋਏ ਪਏ ਸ਼ਹਿਰ ਬੁਢਲਾਡਾ ਅਤੇ ਬੋਹਾ ਦੇ ਅੰਦਰ ਚੱਲ ਰਹੇ ਸੀਵਰੇਜ ਦੇ ਕੰਮਾਂ ਨੂੰ ਤੇਜੀ ਨਾਲ ਨੇਪਰੇ ਚਾੜਨ ਅਤੇ ਇਸ ਖੇਤਰ ਦੀਆਂ ਖਸਤਾ ਹਾਲ ਸੜਕਾਂ ਨੂੰ ਬਣਵਾਉਣ ਦੀ ਮੰਗ ਕੀਤੀ। ਸ੍ਰੀ ਰਾਘਵ ਸਿੰਗਲਾ ਨੇ ਇੰਨ੍ਹਾਂ ਸੁਝਾਵਾਂ ਅਤੇ ਇਸ ਖੇਤਰ ਦੀਆਂ ਜਨਤਕ ਸਮੱਸਿਆਵਾਂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਪੰਜਾਬ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਨਰਿੰਦਰ ਗੋਇਲ, ਸ਼ੁਭਾਸ਼ ਗੋਇਲ, ਗੋਬਿੰਦ ਗੋਇਲ, ਸ਼ਹਿਰੀ ਕਾਂਗਰਸ ਪ੍ਰਧਾਨ ਰਾਕੇਸ਼ ਕੁਮਾਰ ਘੱਤੂ, ਭਗਵਾਨ ਦਾਸ ਮੱਤੀ ਵਾਲੇ, ਰਾਕੇਸ਼ ਦੀਪਾ, ਮੇਹਰ ਸਿੰਘ ਖੰਨਾਂ, ਗੋਪਾਲ ਸ਼ਰਮਾਂ ਬਰੇਟਾ, ਆੜ੍ਹਤੀ ਆਗੂ ਰਾਜ ਕੁਮਾਰ ਬੋੜਾਵਾਲ ਤੇ ਲਕਸ਼ਮੀ ਦਾਸ ਕੰਨਟੀਨ ਵਾਲੇ ਆਦਿ ਮੌਜੂਦ ਸਨ।