ਲੋਹੀਆਂ ਖਾਸ, 3 ਅਪ੍ਰੈਲ (ਜਗਦੀਪ ਸਿੰਘ ਸੈਂਹਬੀ)- ਮਾਨਯੋਗ ਸ਼੍ਰੀ ਗੁਰਪ੍ਰੀਤ ਸਿੰਘ ਭੁਲਰ ੀਫਸ਼ ਐਸ.ਐਸ.ਪੀ. ਸਾਹਿਬ ਜਲੰਧਰ (ਦਿਹਾਤੀ) ਤੇ ਸ਼੍ਰੀ ਬਲਕਾਰ ਸਿੰਘ ਫਫਸ਼,ਐਸ.ਪੀ.ਡੀ. ਜਲੰਧਰ (ਦਿਹਾਤੀ) ਅਤੇ ਸ਼੍ਰੀ ਸੰਦੀਪ ਕੁਮਾਰ ਮਲਿਕ ਆਈ.ਪੀ.ਐਸ.ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਲੋਹੀਆਂ ਦੀਆ ਹਦਾਇਤਾਂ ਅਨੁਸਾਰ ਸਮਾਜ ਨਸ਼ਾ ਸਮੱਗਲਰਾ ਦੇ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇ ਸਫਲਤਾ ਮਿਲੀ ਜਦੋ ਏ.ਐਸ.ਆਈ. ਮਨਦੀਪ ਸਿੰਘ ਨੰ:-265/ਖਫਠ ਸਮੇਤ ਪੁਲਿਸ ਪਾਰਟੀ ਦੇ ਬੈਂਕ ਸਾਇਡ ਐਫ.ਸੀ.ਆਈ. ਗੋਦਾਮ ਲੋਹੀਆਂ ਤੋ ਮਹੰਮਦ ਮਨਾਨ (ਉਮਰ ਕਰੀਬ 35 ਸਾਲ) ਪੁਤਰ ਮੁਹੰਮਦ ਅਯੁਬ ਕੋਮ ਮੁਸਲਮਾਨ ਵਾਸੀ ਮਾਧੇਪੁਰ ਟੋਲਾ ਥਾਣਾ ਸਦਰ ਬਜਾਰ ਜਿਲ੍ਹਾ ਸਹਿਰਸਾ ਬਿਹਾਰ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕਰਕੇ ਉਸ ਪਾਸੋ 04 ਕਿਲੋ 300 ਗ੍ਰਾਮ ਗਾਂਜਾ ਬ੍ਰਾਮਦ ਕਰਕੇ ਮੁਕੱਦਮਾ ਨੰ:- 24 ਮਿਤੀ 02-04-18 ਜੁਰਮ 20-61-85 ਂਧਫਛ ਅਛਠ ਥਾਣਾ ਲੋਹੀਆਂ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਮਿਤੀ 03-04-2018 ਨੂੰ ਏ.ਐਸ.ਆਈ. ਪਰਗਟ ਸਿੰਘ 820/ਅਸ਼੍ਰ ਸਮੇਤ ਪੁਲਿਸ ਪਾਰਟੀ ਦੇ ਦਾਣਾ ਮੰਡੀ ਗਿੱਦੜ ਪਿੰਡੀ ਪਾਸੋ ਕਿੱਕਰ ਸਿੰਘ (ਉਮਰ ਕਰੀਬ 35 ਸਾਲ) ਪੁਤਰ ਬੂਟਾ ਵਾਸੀ ਵਾਰਡ ਨੰ-08 ਮੱਲਾਵਾਲਾ ਜਿਲ਼੍ਹਾ ਫਿਰੋਜਪੁਰ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕਰਕੇ ਉਸ ਪਾਸੋ 500 ਗ੍ਰਾਮ ਗਾਂਜਾ ਬ੍ਰਾਮਦ ਕਰਕੇ ਮੁਕੱਦਮਾ ਨੰਬਰ-26 ਮਿਤੀ 03-04-18 ਜੁਰਮ 20-61-85- ਂਧਫਛ ਅਛਠ ਥਾਣਾ ਲੋਹੀਆਂ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ।