ਹੌਲਦਾਰ ਜ਼ਖਮੀ ਹੋਣ ਦੇ ਮਾਮਲੇ ਵਿੱਚ ਕੇਸ ਦਰਜ ਨੂੰ ਲੈ ਕੇ ਲਾਇਆ ਥਾਣੇ ਮੁਹਰੇ ਧਰਨਾ

ਬਰੇਟਾ, 3 ਅਪ੍ਰੈਲ (ਵਕੀਲ ਬਾਂਸਲ)- ਭਾਰਤ ਬੰਦ ਦੌਰਾਨ ਪੁਲਿਸ ਤੇ ਅੰਦੋਲਨਕਾਰੀਆਂ ਵਿਚਕਾਰ ਹੋਈ ਝੜਪ ਵਿੱਚ ਜਖਮੀ ਹੋਏ ਹੌਲਦਾਰ ਪ੍ਰਗਟ ਸਿੰਘ ਦੇ ਸੰਬੰਧ ਵਿੱਚ ਪੁਲਿਸ ਵੱਲੋ 25-30 ਲੋਕਾਂ ਵਿਰੁੱਧ ਕੇਸ ਤੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਵਿਰੋਧ ਵਿੱਚ ਥਾਣੇ ਮੁਹਰੇ ਦਲਿਤ ਸਮਾਜ ਵੱਲੋ ਧਰਨਾ ਦਿੱਤਾ ਗਿਆ।ਮੌਕੇ ਤੇ ਪੁੱਜੇ ਐਸ.ਪੀ.ਡੀ. ਨਰਿੰਦਰਪਾਲ ਸਿੰਘ ਬੜਿੰਗ, ਡੀ.ਐਸ.ਪੀ. ਰਿਛਪਾਲ ਸਿੰਘ ਅਤੇ ਵੱਖ-ਵੱਖ ਥਾਣਿਆਂ ਦੇ ਮੁੱਖੀਆ ਤੇ ਅੰਦੋਲਨਕਾਰੀਆਂ ਵਿਚਕਾਰ ਆਹਮੋ-ਸਾਹਮਣੇ ਗੱਲਬਾਤ ਹੋਈ।ਇਹ ਜਾਣਕਾਰੀ ਦਿੰਦੇ ਹੋਏ ਭਗਵੰਤ ਸਿੰਘ ਸਮਾੳ ਸੂਬਾ ਪ੍ਰਧਾਨ ਮਜਦੂਰ ਮੁਕਤੀ ਮੋਰਚਾ ਨੇ ਦੱਸਿਆ ਕਿ ਗੱਲਬਾਤ ਦੌਰਾਨ ਹਿਰਾਸਤ ਵਿੱਚ ਲਏ ਗਏ ਵਿਅਕਤੀ ਛੱਡਦੇ ਹੋਏ ਪੁਲਿਸ ਨੇ ਭਰੋਸਾ ਦਿੱਤਾ ਕਿ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ ਇਸ ਤੇ ਧਰਨਾ ਉਠਾ ਲਿਆ ਗਿਆ, ਪਰ ਜੇਕਰ ਪੁਲਿਸ ਵੱਲੋ ਪੜਤਾਲ ਕਰਕੇ 307 ਤੇ 353 ਧਰਾਵਾਂ ਨਾ ਹਟਾਈਆਂ ਗਈਆ ਤਾਂ ਜਥੇਬੰਦੀਆਂ ਪ੍ਰਸ਼ਾਸਨ ਵਿਰੁੱਧ ਤਿੱਖਾ ਸੰਘਰਸ਼ ਕਰਨਗੀਆਂ। ਇਸ ਸਮੇ ਬੀ.ਐਸ.ਪੀ. ਫਰੀਦਕੋਟ ਦੇ ਜ਼ੋਨ ਇੰਚਾਰਜ਼ ਮਾਸਟਰ ਆਤਮਾ ਸਿੰਘ ਪਮਾਰ, ਮੁਲਾਜ਼ਮ ਆਗੂ ਦਸੌਦਾਂ ਸਿੰਘ, ਤਾਰਾ ਚੰਦ ਬਰੇਟਾ, ਨਿੱਕਾ ਸਿੰਘ ਬਹਾਦਰਪੁਰ ਸ਼ਾਮਲ ਸਨ। ਐਸ.ਪੀ. (ਡੀ) ਨਰਿੰਦਰ ਪਾਲ ਸਿੰਘ ਬੜਿੰਗ, ਉਪ-ਕਪਤਾਨ ਪੁਲਿਸ ਰਿਛਪਾਲ ਸਿੰਘ ਅਤੇ ਥਾਣਾ ਮੁੱਖੀ ਅਮਨਪਾਲ ਸਿੰਘ ਵਿਰਕ ਵੱਲੋਂ ਅੰਦੋਲਨ-ਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਪੱਧਰ ਤੇ ਮਾਮਲੇ ਦੀ ਜਾਂਚ ਕਰਵਾ ਲੈਣ ਇਸ ਦੌਰਾਨ ਜੋ ਵੀ ਗੱਲ ਸਾਹਮਣੇ ਆਵੇਗੀ ਉਸ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।

Send this to a friend