ਸਮਾਣਾ, 3 ਅਪ੍ਰੈਲ (ਪ੍ਰੇਮ ਵਧਵਾ)- ਬੀਤੇ ਦਿਨੀ ਬਾਬਾ ਬੰਦਾ ਸਿੰਘ ਬਹਾਦਰ ਦੇ ਬੂਤ ਤੋਂ ਸਾਬਕਾ ਵਿਦੇਸ਼ ਰਾਜਿਆਂ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਅਤੇ ਸਮਾਣਾ ਹਲਕੇ ਦੇ ਵਿਧਾਇਕ ਰਜਿੰਦਰ ਸਿੰਘ ਵੱਲੋਂ ਪਰਦਾ ਹਟਾਉਣ ਦੀ ਰਸਮ ਤੋ ਬਾਅਦ ਹੀਰਾ ਜੈਨ ਸੀਨੀਅਰ ਕਾਂਗਰਸੀ ਆਂਗੂ ਨੇ ਫੂੱਲਾ ਦਾ ਬੂਕਾ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਮਹਾਰਾਣੀ ਪ੍ਰਨੀਤ ਕੌਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕਾਂਗਰਸ ਪਾਰਟੀ ਹਰ ਮੇਹਨਤੀ ਵਰਕਰ ਦਾ ਸਨਮਾਨ ਕਰਦੀ ਹੈ ਅਤੇ ਬਣਦਾ ਮਾਨ ਸਨਮਾਨ ਦਿੰਦੀ ਹੈ ਅਤੇ ਉਨ੍ਹਾਂ ਕਿਹਾ ਕਿ ਸ਼੍ਰੀ ਹਰਮੰਦਿਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਤੋ ਪੰਜਾਬ ਸਰਕਾਰ ਦੇ ਹਿੱਸੇ ਆਉਦਾ ਜੀ. ਐਸ ਟੀ. ਮੁਆਫ ਕਰਵਾਕੇ ਹਰ ਪੰਜਾਬੀ ਦਾ ਦਿਲ ਜਿੱਤਿਆ ਹੈ ਅਤੇ ਸਮਾਣਾ ਦੇ ਵਿਦਾਇਕ ਰਜਿੰਦਰ ਸਿੰਘ ਨੇ ਕਿਹਾ ਕਿ ਸਮਾਣਾ ਹਲਕੇ ਦੇ ਵਿਕਾਸ ਲਈ ਗਰਾਟਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ ਅਤੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਂਗਾ ਅਤੇ ਹੀਰਾ ਜੈਨ ਨੇ ਸਮਾਣਾ ਹਲਕੇ ਦੇ ਵਿਕਾਸ ਲਈ ਮਿਲੀਆਂ ਗਟਾਰਾਂ ਦਾ ਵਿਧਾਇਕ ਰਜਿੰਦਰ ਸਿੰਘ ਦਾ ਤਹਿ ਦਿਲੋ ਧੰਨਵਾਦ ਕੀਤਾ ਇਸ ਮੌਕੇ ਤੇ ਸਾਬਕਾ ਵਿਦੇਸ਼ ਰਾਜਿਆ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਵਿਦਾਇਕ ਰਜਿੰਦਰ ਸਿੰਘ, ਬੀਬੀ ਰਵਿੰਦਰ ਕੌਰ, ਸਾਬਕਾ ਨਗਰ ਕੌਸਲ ਦੇ ਪ੍ਰਧਾਨ ਯਸ਼ਪਾਲ ਸਿੰਗਲਾ, ਸੀਨੀਅਰ ਕਾਂਗਰਸੀ ਆਗੂ ਹੀਰਾ ਜੈਨ, ਪ੍ਰਮੌਦ ਠੇਕੇਦਾਰ, ਸੁਨੀਲ ਬੱਬਰ ਤੋਂ ਇਲਾਵਾ ਕਾਂਗਰਸੀ ਆਗੂ ਹਾਜ਼ਰ ਸਨ।