ਨਗਰ ਕੌਂਸਲ ਨਾਭਾ ਦਾ ਬਜਟ ਪੇਸ਼

ਨਾਭਾ, 28 ਮਾਰਚ (ਸਿਕੰਦਰ)- ਨਗਰ ਕੌਸ਼ਲ ਨਾਭਾ ਵੱਲੋਂ ਸਾਲ 2018- 19 ਦਾ ਬਜਟ ਅੱਜ ਕੌਸ਼ਲਰਾਂ ਦੀ ਮੀਟਿੰਗ ਵਿਚ ਪੇਸ਼ ਕੀਤਾ ਗਿਆ। ਨਗਰ ਕੌਸ਼ਲ ਦੇ ਪ੍ਰਧਾਨ ਰਜ਼ਨੀਸ਼ ਸ਼ੈਂਟੀ ਅਤੇ ਕਾਰਜਸਾਧਕ ਅਫ਼ਸਰ ਮੋਹਿਤ ਸ਼ਰਮਾ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ 2255.85 ਲੱਖ ਰੁਪਏ ਆਮਦਨ ਅਤੇ 2275.05 ਲੱਖ ਖਰਚਾਂ ਹੋਣ ਦਾ ਅਨੁਮਾਨ ਹੈਂ। ਇਸ ਨੂੰ ਸਰਬ ਸੰਮਤੀ ਨਾਲ ਪ੍ਰਵਾਨਗੀ ਲਈ ਭੇਜਣ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿਚ ਕੁੱਝ ਕੌਸ਼ਲਰਾਂ ਨੇ ਸ਼ਹਿਰ ਦੇ ਸਫ਼ਾਈ, ਲਾਈਟ ਅਤੇ ਅਵਾਰਾ ਡੰਗਰਾਂ ਦਾ ਮੁੱਦਾ ਉਠਾਂਉਂਦੇ ਹੋਏ ਕਿਹਾ ਕਿ ਨਗਰ ਕੌਸ਼ਲ ਹਰ ਮਹੀਨੇ ਇੱਕ ਲੱਖ ਰੁਪਏ ਗਊਸ਼ਾਲਾ ਨਾਭਾ ਨੂੰ ਦਿੰਦੀ ਹੈਂ ਤਾਂ ਕਿ ਉਹ ਸ਼ਹਿਰ ਵਿਚ ਅਵਾਰਾ ਫਿਰ ਰਹੇ ਡੰਗਰਾਂ ਦੀ ਸਾਂਭ ਸੰਭਾਲ ਕਰੇ। ਇਸ ਸਬੰਧ ਵਿਚ ਪ੍ਰਧਾਨ ਨੇ ਕਿਹਾ ਕਿ ਕੌਸ਼ਲ ਵੱਲੋਂ ਉਨ੍ਹਾਂ ਦੀ ਪੇਮੈਂਟ ਰੋਕ ਲਈ ਗਈ ਹੈਂ ਅਤੇ ਇਸ ਸਬੰਧ ਵਿਚ ਗਊਸ਼ਾਲਾ ਕਮੇਟੀ ਨਾਲ ਜਲਦੀ ਹੀ ਮੀਟਿੰਗ ਕੀਤੀ ਜਾ ਰਹੀ ਹੈਂ। ਇਸ ਤੋਂ ਇਲਾਵਾ ਸੀਨੀਅਰ ਕੌਸ਼ਲਰ ਦਲੀਪ ਬਿੱਟੁ ਨੇ ਮੰਗ ਕੀਤੀ ਕਿ ਨਗਰ ਕੌਸ਼ਲ ਵੱਲੋਂ ਬਣਾਏ ਜਾਂਦੇ ਨਕਸ਼ਿਆਂ ਦਾ ਕੰਮ ਠੇਕੇ ਤੇ ਦਿੱਤਾ ਜਾਵੇ। ਕੌਸ਼ਲਰ ਬੱਬਲੂ ਖੌਰਾ ਨੇ ਕਿਹਾ ਕਿ ਕੌਸ਼ਲ ਆਰ.ਟੀ.ਆਈ. ਦਾ ਜੁਆਬ ਤੱਕ ਨਹੀ ਦਿੰਦੀ ਜਦ ਕਿ ਇਸ ਨੂੰ ਪਹਿਲ ਦੇ ਆਧਾਰ ਤੇ ਵਿਚਾਰਨਾਂ ਚਾਹੀਦਾ ਹੈਂ। ਇਸ ਮੀਟਿੰਗ ਵਿਚ ਅਮਰਦੀਪ ਸਿੰਘ ਖੰਨਾ ਸੀਨੀਅਰ ਕੌਸ਼ਲਰ, ਨਰਿੰਦਰਜੀਤ ਸਿੰਘ ਭਾਟੀਆ, ਗੁਰਸੇਵਕ ਸਿੰਘ ਗੋਲੂ, ਅਸ਼ੋਕ ਬਿੱਟੂ ਸੀਨੀਅਰ ਮੀਤ ਪ੍ਰਧਾਨ, ਯਸ਼ਪ੍ਰੀਤ ਭੱਦੋਹੱਲ ਸਾਬਕਾ ਮੀਤ ਪ੍ਰਧਾਨ, ਸੁਜਾਤਾ ਚਾਵਲਾ, ਕ੍ਰਿਸ਼ਨਾ ਰਾਣੀ ਆਦਿ ਹਾਜ਼ਰ ਸਨ।

Send this to a friend