ਚੰਡੀਗੜ੍ਹ, 28 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅਜ ਆਖ਼ਰੀ ਦਿਨ ਹੈ।ਅਜ ਦੇ ਦਿਨ ਵਿਧਾਨ ਸਭਾ ਜਿਵੇਂ ਜੰਗ ਦਾ ਅਖਾੜਾ ਬਣ ਗਈ। ਪਹਿਲਾਂ ਸੁਖਪਾਲ ਸਿੰਘ ਖਹਿਰਾ ਤੇ ਰਾਣਾ ਗੁਰਜੀਤ ਸਿੰਘ ਵਿਚਾਲੇ ਜ਼ਬਰਦਸਤ ਤੂੰ-ਤੂੰ, ਮੈਂ-ਮੈਂ ਹੋਈ ਤੇ ਫਿਰ ਮਨਪ੍ਰੀਤ ਬਾਦਲ ਨੇ ਆਪਣੇ ਸ਼ਰੀਕਾਂ ਨੂੰ ‘ਸਿੰਙਾਂ‘ ‘ਤੇ ਚੁਕ ਲਿਆ।ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਖਹਿਰਾ ਨੂੰ ਲੈਂਡ ਮਾਫੀਆ ਕਿਹਾ। ਰਾਣਾ ਗੁਰਜੀਤ ਨੇ ਮਸਲਾ ਉਠਾਇਆ ਕਿ ਖਹਿਰਾ ਲੈਂਡ ਮਾਫੀਆ ਹੈ। ਉਹ ਮੇਰੇ ਨਾਲ ਕੋਠੀ ਵੇਚਣ ਦਾ ਦਾਅਵਾ ਮੁਕਰਿਆ ਹੈ। ਦੋਵਾਂ ਲੀਡਰਾਂ ਨੇ ਇਕ-ਦੂਜੇ ਲਈ ਅਪਸ਼ਬਦ ਵੀ ਵਰਤੇ। ਜਿਨ੍ਹਾਂ ਨੂੰ ਸਪੀਕਰ ਨੇ ਕਾਰਵਾਈ ‘ਚੋਂ ਹਟਵਾ ਦਿਤਾ।ਇਸ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਬਜਟ ਭਾਸ਼ਣ ‘ਤੇ ‘ਆਪ‘ ਤੇ ਅਕਾਲੀਂ ਦਲ ਵਲੋਂ ਨਾਅਰੇਬਾਜ਼ੀ ਕੀਤੀ ਗਈ।