ਨਰੇਗਾ ਮਜ਼ਦੂਰਾਂ ਨੇ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ

ਧੂਰੀ, 28 ਮਾਰਚ (ਅਨਵਰ)- ਅੱਜ ਪਿੰਡ ਰੰਗੀਆਂ ਦੇ ਨਰੇਗਾ ਮਜਦੂਰਾਂ ਨੇ ਕੰਮ ਮਿਲਣ ’ਚ ਪੱਖਪਾਤ ਕਰਨ ਕਾਰਨ ਮੰਗ ਪੱਤਰ ਐਸ.ਡੀ.ਐਮ ਧੂਰੀ ਨੂੰ ਦਿੱਤਾ। ਇਸ ਮੌਕੇ ਆਪ ਦੇ ਜਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ, ਡਾ. ਅਨਵਰ ਭਸੌੜ, ਰਮੇਸ਼ ਸ਼ਰਮਾ, ਭਜਨ ਸਿੰਘ ਨੰਬਰਦਾਰ, ਘੁਮੰਡ ਸਿੰਘ ਸੋਹੀ ਸਮੇਤ ਨਰੇਗਾ ਵਰਕਰਾਂ ’ਚ ਹਰਪ੍ਰੀਤ ਕੌਰ, ਸਰਬਜੀਤ ਕੌਰ, ਅਮਰਜੀਤ ਕੌਰ, ਗੁਰਮੇਲ ਕੌਰ, ਨਛੱਤਰ ਕੌਰ ਆਦਿ ਵੀ ਹਾਜਰ ਸਨ। ਨਰੇਗਾ ਵਰਕਰਾਂ ਨੇ ਦੋਸ਼ ਲਗਾਇਆ ਕਿ 24 ਮਾਰਚ ਤੋਂ 30 ਮਾਰਚ ਤੱਕ ਨਰੇਗਾ ਦੇ 26 ਵਰਕਰਾਂ ਦੀ ਡਿਮਾਂਡ ਦਿੱਤੀ ਗਈ ਸੀ, ਜੋ ਦਫਤਰ ਵੱਲੋਂ ਮੰਨਜੂਰ ਵੀ ਕਰ ਦਿੱਤੀ ਗਈ ਹੈ, ਪਰ ਮਿਤੀ 26 ਮਾਰਚ ਨੂੰ ਇਹ ਕਹਿ ਕੇ ਕੰਮ ਤੋਂ ਜਵਾਬ ਦੇ ਦਿੱਤਾ ਕਿ ਉਪਰੋਂ ਸਿਫਾਰਸ ਹੈ,ਅਸੀਂ ਕੁੱਝ ਨਹੀਂ ਕਰ ਸਕਦੇ।

Send this to a friend