2 ਅਪ੍ਰੈਲ ਤੋਂ ਸੇਵਾ ਕੇਂਦਰਾਂ ’ਤੇ ਆਮ ਵਾਂਗ ਕੰਮ ਹੋਵੇਗਾ
ਸੰਗਰੂਰ, 28 ਮਾਰਚ (ਸੰਜੀਵ ਸਿੰਗਲਾ)- ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜਰੂਰੀ ਤਕਨੀਕੀ ਕਾਰਨਾਂ ਕਰਕੇ ਜ਼ਿਲ੍ਹਾ ਸੰਗਰੂਰ ਦੇ ਸੇਵਾ ਕੇਂਦਰ 29 ਤੋਂ 31 ਮਾਰਚ ਤਕ ਬੰਦ ਰਹਿਣਗੇ। ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਤੋਂ ਪ੍ਰਾਪਤ ਪਤਰ ਦਾ ਹਵਾਲਾ ਦਿੰਦਿਆਂ ਸ਼੍ਰੀ ਥੋਰੀ ਨੇ ਦਸਿਆ ਕਿ ਰਾਜ ਦੇ ਸਾਰੇ ਸੇਵਾ ਕੇਂਦਰਾਂ ਦੇ ਡਾਟਾ ਸੈਂਟਰ ਹਾਰਡਵੇਅਰ ਅਤੇ ਸਾਫਟਵੇਅਰ ਸਿਸਟਮ ਦੀ ਜਨਰਲ ਮੁਰੰਮਤ ਦੇ ਚਲਦਿਆਂ ਜ਼ਿਲ੍ਹਾ ਸੰਗਰੂਰ ਦੇ ਸੇਵਾ ਕੇਂਦਰ ਵੀ 29 ਤੋਂ 31 ਮਾਰਚ ਤਕ ਬੰਦ ਰਹਿਣਗੇ । ਉਨ੍ਹਾਂ ਦਸਿਆ ਕਿ 2 ਅਪ੍ਰੈਲ ਤੋਂ ਸੇਵਾ ਕੇਂਦਰ ਆਮ ਵਾਂਗ ਸੇਵਾਵਾਂ ਨਿਭਾਉਣਗੇ।