ਭਵਾਨੀਗੜ੍ਹ, 27 ਮਾਰਚ (ਕ੍ਰਿਸ਼ਨ ਗਰਗ)- ਅੱਜ ਭੜਕੇ ਪਿੰਡ ਵਾਸੀਆਂ ਨੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਭੂਪ ਚੰਦ ਚੰਨੋਂ ਦੀ ਅਗਵਾਈ ਹੇਠ ਪਿੰਡ ਫੁੰਮਣਵਾਲ ਦੇ ਦੋ ਡਿਪੂ ਹੋਲਡਰਾਂ ਦੀਆਂ ਸੇਵਾਵਾਂ ਤੋਂ ਅਸੰਤੁਸ਼ਟ ਲੋਕਾਂ ਨੇ ਡਿਪੂ ਹੋਲਡਰਾਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਇੱਥੇ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਦੇ ਦਫਤਰ ਅੱਗੇ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਤੇ ਡਿਪੂ ਹੋਲਡਰਾਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੋਕੇ ਕਾਮਰੇਡ ਚੰਨੋਂ ਨੇ ਬੋਲਦਿਆਂ ਕਿਹਾ ਕਿ ਪਿੰਡ ਫੁੰਮਣਵਾਲ ਵਿਖੇ ਅਲਾਟ ਹੋਏ ਸਰਕਾਰੀ ਰਾਸ਼ਨ ਦੇ ਡਿਪੂ ਹੋਲਡਰ ਰਾਸ਼ਨ ਵੰਡਣ ਵਿੱਚ ਗਰੀਬ ਤਬਕੇ ਦੇ ਲੋਕਾਂ ਨਾਲ ਸਰ੍ਹੇਆਮ ਧੱਕਾ ਕਰ ਰਹੇ ਹਨ।ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਡਿਪੂ ਹੋਲਡਰ ਭੋਲੇ ਭਾਲੇ ਲੋਕਾਂ ਦੇ ਨੀਲੇ ਕਾਰਡ ਅਪਣੇ ਕੋਲ ਰੱਖ ਕੇ ਫਰਜੀ ਐਂਟਰੀਆਂ ਕਾਰਡਾਂ ‘ਤੇ ਚਾੜ ਕੇ ਸਰਕਾਰ ਵਲੌਂ ਆਏ ਰਾਸ਼ਨ ਨੂੰ ਖੁਦ ਹੀ ਹਜਮ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਜੇਕਰ ਡਿਪੂ ਹੋਲਡਰ ਦੀ ਇਸ ਲੁੱਟ ਖਸੁੱਟ ਖਿਲਾਫ ਕੋਈ ਬੋਲਦਾ ਹੈ ਤਾਂ ਡਿਪੂ ਹੋਲਡਰ ਉਸ ਨਾਲ ਬਦਸਲੂਕੀ ਤੇ ਉ¤ਤਰ ਆਉਂਦੇ ਹਨ। ਇਸ ਮੌਕੇ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਰਾਮ ਸਿੰਘ ਸੋਹੀਆਂ ਨੇ ਕਿਹਾ ਸਰਕਾਰ ਨੇ ਸਰਵੇ ਦੇ ਨਾਮ ਤੇ 40 ਫੀਸਦੀ ਲਾਭਪਾਤਰੀਆਂ ਨੂੰ ਆਟਾ ਦਾਲ ਸਕੀਮ ਤੋਂ ਵਾਂਝੇ ਕਰ ਦਿਤਾ ਹੈ ਜਿਸ ਦੀ ਆੜ ਵਿੱਚ ਹੁਣ ਡਿਪੂ ਹੋਲਡਰ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਅਪਣਾ ਉ¤ਲੂ ਸਿੱਧਾ ਕਰ ਰਹੇ ਹਨ। ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਇਨਸਾਫ ਨਾ ਮਿਲਣ ਤੱਕ ਸੰਘਰਸ਼ ਕੀਤਾ ਜਾਵੇਗਾ। ਧਰਨੇ ਦੌਰਾਨ ਹੀ ਫੂਡ ਤੇ ਸਿਵਲ ਸਪਲਾਈਜ ਵਿਭਾਗ ਭਵਾਨੀਗੜ੍ਹ ਦੇ ਇੰਸਪੈਕਟਰ ਮਾਣਕਪ੍ਰੀਤ ਸੋਢੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਫੋਰੀ ਕਾਰਵਾਈ ਕਰਦਿਆਂ ਫੁੰਮਣਵਾਲ ਪਿੰਡ ਦੇ ਇੱਕ ਡਿਪੂ ਹੋਲਡਰ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਅਤੇ ਦੁਸਰੇ ਡਿਪੂ ਹੋਲਡਰ ਖਿਲਾਫ ਵਿਭਾਗੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ। ਸੋਢੀ ਨੇ ਕਿਹਾ ਕਿ ਡਿਪੂ ਹੋਲਡਰ ਕਿਸੇ ਲਾਭਪਾਤਰੀ ਨਾਲ ਦੁਰਵਿਹਾਰ ਕਰਨ ਇਹ ਬਿਲਕੁਲ ਵੀ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਇਸ ਮੌਕੇ ਧਰਨੇ ਵਿੱਚ ਕਾਮਰੇਡ ਬਲਵੀਰ ਸਿੰਘ, ਪੂਰਨ ਸਿੰਘ, ਅਮਰੀਕ ਸਿੰਘ, ਇੰਦਰਜੀਤ, ਪਾਖਰ ਸਿੰਘ, ਨਿਰਮਲਾ ਦੇਵੀ, ਨਸੀਬ ਕੌਰ, ਜਸਵਿੰਦਰ ਕੌਰ, ਹਰਬੰਸ ਕੌਰ, ਜਸਬੀਰ ਕੌਰ, ਬਲਜੀਤ ਕੌਰ, ਕੁਲਵੰਤ ਕੌਰ, ਸਰਬਜੀਤ ਕੌਰ, ਬੀਬੀ ਫਾਤਿਮਾਂ ਆਦਿ।