ਦੋ ਮੋਟਰਸਾਈਕਲਾਂ ਦੀ ਟੱਕਰ ’ਚ 4 ਜ਼ਖਮੀ

ਕਾਹਨੂੰਵਾਨ, 27 ਮਾਰਚ (ਡਾ.ਜਸਪਾਲ ਸਿੰਘ ਭਿੱਟੇਵੱਡ)- ਸਥਾਨਕ ਕਸਬੇ ਦੇ ਮਹਾਂ ਰਾਣਾ ਪ੍ਰਤਾਪ ਮੁ¤ਖ ਗੇਟ ਦੇ ਨੇੜੇ 6 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰਾਂ ਦੀ ਭਿਆਨਕ ਟ¤ਕਰ ਹੋ ਗਈ। ਇਸ ਹਾਦਸੇ ਦੌਰਾਨ 4 ਮੋਟਰ ਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੇਸੂ ਪੁ¤ਤਰ ਬਚਨ ਵਾਸੀ ਕਾਹਨੂੰਵਾਨ ਪੁਲ ਸਠਿਆਲੀ ਤੋਂ ਆਪਣੇ ਮੋਟਰਸਾਈਕਲ ਨੰਬਰ ਪੀ ਬੀ 54 ਸੀ 2810 ਤੇ ਕਾਹਨੂੰਵਾਨ ਦੀ ਤਰਫ਼ ਆ ਰਿਹਾ ਸੀ ਜਿਸ ਦੀ ਟ¤ਕਰ ਦੂਸਰੇ ਪਾਸੇ ਤੋਂ ਆ ਰੇਹ ਮੋਟਰਸਾਈਕਲ ਪੀ ਬੀ 18 ਐ¤ਚ 6498 ਸਵਾਰ ਨਾਲ ਸਿ¤ਧੀ ਟ¤ਕਰ ਹੋ ਗਈ। ਚਸ਼ਮਦੀਦ ਗਵਾਹਾਂ ਨੇ ਦ¤ਸਿਆ ਕਿ ਇਹ ਟ¤ਕਰ ਕਾਫ਼ੀ ਭਿਆਨਕ ਸੀ।ਜਿਸ ਕਾਰਨ ਦੋਵੇਂ ਮੋਟਰ ਸਾਈਕਲ ਸਵਾਰ ਅਤੇ ਉਨ੍ਹਾਂ ਦੇ ਨਾਲ ਬੈਠੀਆਂ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਇਲਾਜ ਲਈ ਐਂਬੂਲੈਂਸ 108 ਰਾਹੀਂ ਤੁਰੰਤ ਗੁਰਦਾਸਪੁਰ ਵਿਖੇ ਭੇਜ ਦਿ¤ਤਾ ਗਿਆ।

Send this to a friend