ਫਗਵਾੜਾ, 27 ਮਾਰਚ (ਅਸ਼ੋਕ ਸ਼ਰਮਾ, ਪਰਵਿੰਦਰਜੀਤ ਸਿੰਘ)-ਸਿਹਤ ਵਿਭਾਗ ਕਪੂਰਥਲਾ ਵੱਲੋਂ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਪ੍ਰੈਲ ਮਹੀਨੇ ਵਿੱਚ ਚਲਾਈ ਜਾਣ ਵਾਲੀ ਮੀਸਲਜ ਰੂਬੇਲਾ ਟੀਕਾਕਰਨ ਮੁਹਿੰਮ ਦੇ ਸੰਬੰਧ ਵਿੱਚ ਬੱਚਿਆਂ ਦੇ ਪੈਰੇਂਟਸ ਨੂੰ ਸਕੂਲਾਂ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਐ¤ਮ.ਜੀ.ਐ¤ਨ. ਸਕੂਲ ਕਪੂਰਥਲਾ ਵਿਖੇ ਪੈਰੇਂਟਸ ਟੀਚਰਸ ਮੀਟ ਦੌਰਾਨ ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਦੇ ਮਾਹਰ ਡਾਕਟਰਾਂ ਵੱਲੋਂ ਮੀਸਲਜ ਰੂਬੇਲਾ ਟੀਕਾਕਰਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਮੀਸਲਜ ਇੱਕ ਖਤਰਨਾਕ ਵਾਇਰਲ ਬੀਮਾਰੀ ਹੈ ਜਿਸ ਨਾਲ ਤੇਜ ਬੁਖਾਰ, ਸ਼ਰੀਰ ਤੇ ਦਾਣੇ, ਅੱਖਾਂ ਵਿੱਚ ਲਾਲੀ, ਦਸਤ ਆਦਿ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਗਰਭਅਵਸਥਾ ਦੌਰਾਨ ਰੂਬੇਲਾ ਬੀਮਾਰੀ ਹੋ ਜਾਣ ਤੇ ਵਾਰ ਵਾਰ ਗਰਭਪਾਤ ਹੋ ਸਕਦਾ ਹੈ, ਬੱਚਾ ਮੁਰਦਾ ਪੈਦਾ ਹੋ ਸਕਦਾ ਹੈ ਜਾਂ ਬੱਚੇ ਵਿੱਚ ਕੋਈ ਖਤਰਨਾਕ ਜਮਾਂਦਰੂ ਨੁਕਸ ਪੈਦਾ ਹੋ ਸਕਦਾ ਹੈ।ਉਨ੍ਹਾਂ ਦੱਸਿਆ ਕਿ ਐ¤ਮ. ਆਰ ਦਾ ਟੀਕਾ ਇਨ੍ਹਾਂ ਦੋ ਖਤਰਨਾਕ ਬੀਮਾਰੀਆਂ ਤੋਂ ਬਚਾਅ ਦਾ ਤਰੀਕਾ ਹੈ। ਮੈਡੀਕਲ ਅਫਸਰ ਡਾ. ਜਿਗਿਆਸਾ ਨੇ ਪੈਰੇਂਟਸ ਨੂੰ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ 9 ਮਹੀਨੇ ਤੋਂ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਟੀਕਾ ਸਿਹਤ ਵਿਭਾਗ ਵੱਲੋਂ ਮੁਫਤ ਲਗਾਇਆ ਜਾਏਗਾ । ਉਨ੍ਹਾਂ ਇਹ ਵੀ ਦੱਸਿਆ ਕਿ ਮੀਸਲਜ ਨਾਲ ਭਾਰਤ ਵਿੱਚ ਹਰ ਸਾਲ 49 ਹਜਾਰ ਮੌਤਾਂ ਹੁੰਦੀਆਂ ਹਨ ਅਤੇ ਰੂਬੇਲਾ ਦੇ ਹਰ ਸਾਲ 30 ਹਜਾਰ ਕੇਸ ਸਾਹਮਣੇ ਆਉਂਦੇ ਹਨ। ਉਨ੍ਹਾਂ ਪੈਰੇਂਟਸ ਨੂੰ ਆਪਣੇ ਬੱਚਿਆਂ ਨੂੰ ਉਕਤ ਟੀਕਾ ਲਗਵਾਉਣ ਲਈ ਪ੍ਰੇਰਿਆ ਤੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਪ੍ਰਮਾਣਿਤ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹੀ ਨਹੀਂ ਫਰਵਰੀ 2017 ਤੋਂ ਭਾਰਤ ਦੇ 13 ਤੋਂ ਵੱਧ ਰਾਜਾਂ ਵਿੱਚ ਇਹ ਟੀਕਾ ਲਗਾਇਆ ਜਾ ਚੁੱਕਿਆ ਹੈ। ਮੌਕੇ ’ਤੇ ਪੈਰੇਂਟਸ ਵੱਲੋਂ ਪੁੱਛੇ ਗਏ ਸਵਾਲਾਂ ਦੇ ਜੁਆਬ ਵੀ ਦਿੱਤੇ ਗਏ। ਜਿਲਾ ਮਾਸ ਮੀਡੀਆ ਅਫਸਰ ਪਰਮਜੀਤ ਕੌਰ ਨੇ ਪ੍ਰਿੰਸੀਪਲ ਪ੍ਰਭਜੋਤ ਕੌਰ ਮੋਂਗਾ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਪੈਰੇਂਟਸ ਨੂੰ ਅਪੀਲ ਕੀਤੀ ਕਿ ਉਹ ਉਕਤ ਮੁਹਿੰਮ ਨੂੰ ਸਫਲ ਕਰਨ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਕਰਨ। ਇਸ ਮੌਕੇ ਤੇ ਐਲੱ.ਐ¤ਚ.ਵੀ.ਪਰਮਜੀਤ ਕੌਰ ਤੇ ਸਕੂਲ ਸਟਾਫ ਦੇ ਹੋਰ ਮੈਂਬਰ ਹਾਜਰ ਸਨ।