ਲੁਧਿਆਣਾ, 25 ਮਾਰਚ (ਪੀ.ਟੀ.)- ਸਾਂਝਾ ਅਧਿਆਪਕ ਮੋਰਚਾ, ਪੰਜਾਬ ਦੇ ਸਦੇ ਤੇ ਪੰਜਾਬ ਦੇ ਹਜ਼ਾਰਾਂ ਅਧਿਆਪਕ ਅਧਿਆਪਕਾਵਾਂ ਨੇ ਪਰਿਵਾਰਾਂ ਸਮੇਤ ਦਾਣਾ-ਮੰਡੀ ਲੁਧਿਆਣਾ ਵਿਖੇ ਰੋਸ ਰੈਲੀ ਕਰਨ ਉਪਰੰਤ ਜੀ ਟੀ ਰੋਡ ਉਤੇ ਧਰਨਾ ਸ਼ੁਰੂ ਕੀਤਾ ਤਾਂ ਪੁਲਿਸ ਵਲੋਂ ਜਾਮ ਖੁਲ੍ਹਵਾਉਣ ਲਈ ਕੀਤੇ ਹਲਕੇ ਲਾਠੀਚਾਰਜ ਤੋਂ ਖ਼ਫ਼ਾ ਹੋਏ ਅਧਿਆਪਕਾਂ ਨੇ ਜੀ. ਟੀ. ਰੋਡ ਕਰੀਬ ਢਾਈ ਘੰਟੇ ਜਾਮ ਲਗਾ ਕੇ ਆਵਾਜਾਈ ਠਪ ਕਰ ਦਿਤੀ।