ਡੀ.ਜੀ.ਪੀ. ਅਰੋੜਾ ਦੀ ਸਰਪ੍ਰਸਤੀ ’ਚ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵੱਲੋਂ 13 ਲੜਕੀਆਂ ਦੇ ਸਮੂਹਿਕ ਵਿਆਹ

ਮੰਡੀ ਗੋਬਿੰਦਗੜ, 25 ਮਾਰਚ (ਮਨੋਜ ਭੱਲਾ, ਹਰਜਿੰਦਰ ਧੀਮਾਨ, ਬਲਜਿੰਦਰ ਪਨਾਗ)- ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵੱਲੋਂ ਅੱਜ ਮੰਡੀ ਗੋਬਿੰਦਗੜ੍ਹ ਦੇ ਅਮਲੋਹ ਰੋੜ ਸਥਿਤ ਸੁਰਜੀਤ ਬੈਕਿਟ ਹਾਲ ਵਿਖੇ ਸਮੂਹਿਕ ਵਿਆਹ ਕਰਵਾੳਣ ਲਈ ਇੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡੀ.ਜੀ.ਪੀ. ਪੰਜਾਬ ਸ੍ਰੀ ਸੁਰੇਸ਼ ਅਰੋੜਾ ਜੀ ਪਹੁੰਚੇ। ਡੀ.ਜੀ.ਪੀ. ਪੰਜਾਬ ਸ੍ਰੀ ਸੁਰੇਸ਼ ਅਰੋੜਾ ਜੀ ਨੇ ਅੱਜ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਨੂੰ ਇੱਕ ਲੱਖ ਪੰਜਾਹ ਹਜਾਰ ਦਾ ਚੈਕ ਆਪਣੀ ਨੇਕ ਕਮਾਈ ਵਿੱਚੋ ਦਿੱਤਾ। ਡੀ.ਜੀ.ਪੀ. ਪੰਜਾਬ ਸ੍ਰੀ ਸੁਰੇਸ਼ ਅਰੋੜਾ ਜੀ (ਆਈ.ਪੀੇ.ਐਸ.) ਨੇ ਕਿਹਾ ਕਿ ਸੁਸਾਇਟੀ ਦੁਆਰਾ ਕੀਤੇ ਜਾ ਰਹੇ ਸਮਾਜ ਭਲਾਈ ਕਾਰਜ ਬਹੁਤ ਹੀ ਸ਼ਲਾਘਾਯੋਗ ਕਾਰਜ ਹਨ। ਉਹਨਾਂ ਕਿਹਾ ਕਿ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ ਨਵ ਵਿਆਹੇ ਜੋੜੇਆ ਦਾ ਵਿਆਹੁਤਾ ਜੀਵਨ ਖੁਸਹਾਲ ਅਤੇ ਖੁਸੀਆ ਭਰਿਆ ਹੋਵੇ ।
ਉਨਾ ਨੇ ਸੁਸਾਇਟੀ ਮੈਬਰਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਅੱਜ ਇਹਨਾਂ ਸਮੂਹਿਕ ਵਿਆਹਾ ਵਿੱਚ13 ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਧਾਰਮਿਕ ਰੀਤੀ ਰਿਵਾਜਾ ਅਨੁਸਾਰ ਕਰਵਾਏ ਗਏ। ਐਸ.ਐਸ.ਪੀ. ਅਲਕਾ ਮੀਨਾ ਜੀ ਨੇ ਵੀ ਨਵੇ ਵਿਆਹੇ ਜੋੜੇਆ ਨੂੰ ਆਪਣੇ ਵੱਲੋ ਸਗਨ ਅਤੇ ਤੋਹਫੇ ਭੇਟ ਕੀਤੇ। ਇਸ ਮੋਕੇ ਡੀ.ਜੀ.ਪੀ. ਪੰਜਾਬ ਸ੍ਰੀ ਸੁਰੇਸ਼ ਅਰੋੜਾ ਜੀ, ਐਸ.ਐਸ.ਪੀ. ਅਲਕਾ ਮੀਨਾ, ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ, ਸ਼ੀ ਅਰੂਣ ਸੈਣੀ ਜੀ ਏ.ਆਈ.ਜੀ. ਐਸ.ੳ. ਡੀ.ਜੀ.ਪੀ. ਪੰਜਾਬ, ਐਸ.ਪੀ. ਡੀ. ਹਰਪਾਲ ਸਿੰਘ, ਐਸ.ਪੀ. ਐਚ. ਰਵਿੰਦਰਪਾਲ ਸਿੰਘ, ਡੀ.ਐਸ. ਪੀ. ਅਮਲੋਹ ਮੰਨਪ੍ਰੀਤ ਸਿੰਘ, ਐਸ.ਐਚ.ੳ. ਸੁਖਵੀਰ ਸਿੰਘ, ਐਸ.ਐਚ.ੳ. ਕੁਲਜੀਤ ਸਿੰਘ ਅਮਲੋਹ, ਪ੍ਰੈਸ ਸਕੱਤਰ ਅਸੋਕ ਚੋਪੜਾ, ਜੁਅਇਟ ਸੈਕਟਰੀ ਮਨਜੀਤ ਸਿੰਘ, ਰਵਿੰਦਰ ਸਿੰਘ ਧੰਨਾ ਬਹਾਦਰ ਸਿੰਘ, ਪੰਕਜ ਜਿੰਦਲ,ਵਿਜੇ ਸਰਮਾ, ਅਵਤਾਰ ਸਿੰਘ,ਰਾਮ ਪਾਲ, ਹਰਚਰਨ ਸਿੰਘ, ਅਜੇ ਅਗਰਵਾਲ, ਜਤਿੰਦਰ ਸਿੰਘ, ਕੁਲਦੀਪ ਸਿੰਘ , ਭਿੰਦਰ ਸਿੰਘ, ਡਾ.ਯਸਪਾਲ ਸਿੰਘ, ਪੰਡਿਤ ਰਾਮ ਕਰਨ ਆਦਿ ਹਾਜਰ ਸਨ। ਇਸ ਮੋਕੇ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਜੀ ਨੂੰ ਸੁਸਾਇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਵਿਸੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।

Send this to a friend