ਚੰਡੀਗੜ੍ਹ, 21 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਾਇਬਰ ਅਪਰਾਧ ਅਤੇ ਹੋਰ ਸਬੰਧਤ ਮਾਮਲਿਆਂ ਵਿਚ ਪੁਲਿਸ ਅਧਿਕਾਰੀਆਂ ਦਾ ਕੌਸ਼ਲ ਵੱਧਾਉਣ ਲਈ ਸਿਖਲਾਈ ਪ੍ਰਦਾਨ ਕਰਨ ਲਈ ਗੁਰੂਗ੍ਰਾਮ ਵਿਚ ਹਰਿਆਣਾ ਪੁਲਿਸ ਦੀ ਇਕ ਅਤਿ ਵਿਸ਼ਿਸ਼ਠ ਇਕਾਈ, ਡਿਜੀਟਲ ਪੋੜਚਲ, ਸਿਖਲਾਈ ਅਤੇ ਵਿਸ਼ਲੇਸ਼ਣ ਕੇਂਦਰ (ਡੀ.ਆਈ.ਟੀ.ਏ.ਸੀ.) ਲਈ 31 ਆਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਹੈ। ਗ੍ਰਹਿ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਨ੍ਹਾਂ 31 ਆਸਾਮੀਆਂ ਦੀ ਪ੍ਰਵਾਨਗੀ ਨਾਲ 1.33 ਕਰੋੜ ਰੁਪਏ ਤੋਂ ਵੱਧ ਦਾ ਖਰਚ ਆਵੇਗਾ। ਉਨ੍ਹਾਂ ਦਸਿਆ ਕਿ ਗੁਰੂਗ੍ਰਾਮ ਦਾ ਡਿਜੀਟਲ ਪੋੜਚਲ, ਸਿਖਲਾਈ ਅਤੇ ਵਿਸ਼ਲੇਸ਼ਣ ਕੇਂਦਰ ਹਰਿਆਣਾ ਪੁਲਿਸ ਦੀ ਇਕ ਅਤਿ ਵਿਸ਼ਿਸ਼ਠ ਇਕਾਈ ਹੈ।