May 26, 2026 9:54 am

ਭੋਗਪੁਰ ਨੇੜੇ ਮੰਗਲਵਾਰ ਸਵੇਰੇ 2 ਸੜਕ ਹਾਦਸਿਆਂ ’ਚ 3 ਦੀ ਮੌਤ

ਭੋਗਪੁਰ, 13 ਮਾਰਚ (ਹਰਨਾਮ ਦਾਸ ਚੋਪੜਾ, ਹਰਨਾਮ ਸਿੰਘ ਮਿਨਹਾਸ)- ਭੋਗਪੁਰ ਦੇ ਨਜਦੀਕ ਪੈਦੇ ਪਿੰਡ ਪਚਰੰਗੇ ਅਤੇ ਸ¤ਧਾ ਚ¤ਕ ਜੀ.ਟੀ.ਰੋਡ ’ਤੇ ਵਾਪਰੇ ਦੋ ਵ¤ਖ-ਵ¤ਖ ਸੜਕ ਹਾਦਸਿਆਂ ‘ਚ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪਹਿਲਾ ਹਾਦਸਾ ਮੰਗਲਵਾਰ ਸਵੇਰੇ ਤੜਕੇ ਲਗਭਗ 5 ਵਜੇ ਦੇ ਕਰੀਬ ਜੀ. ਟੀ. ਰੋਡ ‘ਤੇ ਪਿੰਡ ਸ¤ਧਾ ਚ¤ਕ ਢਾਬੇ ‘ਤੇ ਨੇੜੇ ਵਾਪਰਿਆ, ਜਿ¤ਥੇ ਖੜ੍ਹੇ ਟਰ¤ਕ ਨਾਲ ਮੋਟਰਸਾਈਕਲ ਟਕਰਾਉਣ ਦੇ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਕੁਲਦੀਪ ਰਾਏ (24) ਵਾਸੀ ਹਮੀਰਪੁਰਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜਾ ਮੋਟਰਸਾਈਕਲ ਸਵਾਰ ਨੌਜਵਾਨ ਭੁਪਿੰਦਰ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਥੇ ਮੌਜੂਦ ਲੋਕਾਂ ਵ¤ਲੋਂ ਤੁਰੰਤ ਉਸ ਨੂੰ ਜਲੰਧਰ ਦੇ ਇਕ ਹਸਪਤਾਲ ‘ਚ ਇਲਾਜ ਲਈ ਲਿਜਾਇਆ ਗਿਆ। ਦੂਜਾ ਹਾਦਸਾ ਕਰੀਬ ਸਾਢੇ 8 ਵਜੇ ਪਚਰੰਗਾ ਵਿਖੇ ਹੋਇਆ, ਜਿ¤ਥੇ ਇਕ ਡਿਵਾਇਡਰ ਨਾਲ ਟਕਰਾਉਣ ਕਾਰਨ ਕਾਰ ਪਲਟ ਗਈ, ਜਿਸ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਕਾਰ ਸਵਾਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਕਾਰ ਦਾ ਨੰਬਰ ਪੀ. ਬੀ. 35 ਏ. ਸੀ. 2636 ਦ¤ਸਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਸੁਰਜੀਤ ਅਤੇ ਤਜਿੰਦਰ ਦੇ ਰੂਪ ‘ਚ ਹੋਈ ਹੈ। ਸੁਰਜੀਤ ਜਲੰਧਰ ਦੇ ਵਿਧਾਇਕ ਸੁਸ਼ੀਲ ਰਿੰਕੂ ਦਾ ਰਿਸ਼ਤੇਦਾਰ ਦ¤ਸਿਆ ਜਾ ਰਿਹਾ ਹੈ। ਦੋਵੇਂ ਹੀ ਬਸਤੀ ਦਾਨਿਸ਼ਮੰਦਾ ‘ਚ ਰਹਿੰਦੇ ਸਨ। ਸੁਸ਼ੀਲ ਰਿੰਕੂ ਮੁਤਾਬਕ ਸੁਰਜੀਤ ਉਨ੍ਹਾਂ ਦੀ ਰਿਸ਼ਤੇਦਾਰੀ ‘ਚ ਭਤੀਜਾ ਲ¤ਗਦਾ ਸੀ ਅਤੇ ਉਹ ਆਪਣੇ ਸਹੁਰੇ ਪਰਿਵਾਰ ਨਾਲ ਪਠਾਨਕੋਟ ਤੋਂ ਜਲੰਧਰ ਵਾਪਸ ਆ ਰਿਹਾ ਸੀ ਕਿ ਇਸੇ ਦੌਰਾਨ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਪਚਰੰਗਾ ਦੇ ਕੋਲ ਡਿਵਾਇਡਰ ਨਾਲ ਜਾ ਟਕਰਾਉਂਦੇ ਹੋਏ ਪਲਟ ਗਈ ਅਤੇ ਸੁਰਜੀਤ ਤੇ ਤਜਿੰਦਰ ਦੀ ਮੌਤ ਹੋ ਗਈ।ਕਾਰ ਸਵਾਰ ਹਾਦਸੇ ‘ਚ ਜ਼ਖਮੀ ਹੋਏ ਵਿਅਕਤੀ ਗੰਭੀਰ ਹਾਲਤ ‘ਚ ਹਨ, ਜੋ ਕੁਝ ਦ¤ਸ ਨਹੀਂ ਸਕੇ। ਜ਼ਖਮੀਆਂ ਨੂੰ ਜਲੰਧਰ ਦੇ ਇਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲਸ ਵ¤ਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ।

Send this to a friend