ਸ. ਮੋਹਨ ਸਿੰਘ ਇੰਗਲੈਂਡ ਦੇ ਪਰਿਵਾਰ ਵੱਲੋਂ ਪਿੰਡ ਟੁਰਨਾ ਦੇ ਪ੍ਰਾਇਮਰੀ ਸਕੂਲ ਨੂੰ ਦਾਨ

ਲੋਹੀਆਂ ਖਾਸ, 13 ਮਾਰਚ (ਜਗਦੀਪ ਸਿੰਘ ਸੈਹਬੀ)- ਸ. ਮੋਹਨ ਸਿੰਘ ਅਤੇ ਉਨ੍ਹਾਂ ਦੇ ਪਤਨੀ ਜੋ ਕਿ ਇੰਗਲੈਂਡ ਦੇ ਰਹਿਣ ਵਾਲੇ ਹਨ ਅਤੇ ਇਸ ਪਰਿਵਾਰ ਨੇ ਅਪਣੀ ਖੁਸ਼ੀ ਨਾਲ ਸਕੂਲ ਦੀ ਵਧੀਆ ਇਮਾਰਤ ਅਤੇ ਛੋਟੇ-ਛੋਟੇ ਬੱਚਿਆਂ ਨੂੰ ਦੇਖਦੇ ਹੋਏ ਅਤੇ ਉਨ੍ਹਾਂ ਦੀ ਹੋਰ ਤਰੱਕੀ ਵਾਸਤੇ 10000 ਰੁਪੇ ਦਾਨ ਵਿੱਚ ਦਿੱਤੇ। ਅਧਿਆਪਕਾਂ ਨੇ ਵੀ ਅਪਣਾ ਫਰਜ ਸਮੱਝ ਕੇ ਸ. ਮੋਹਨ ਸਿੰਘ ਅਤੇ ਉਨ੍ਹਾਂ ਦੇ ਪਤਨੀ ਨੂੰ ਸਨਮਾਨਿਤ ਕੀਤਾ ਜਿਸ ਵਿੱਚ ਮੈਡਮ ਮਨਦੀਪ ਕੌਰ, ਮੈਡਮ ਨੀਤਿਕਾ ਜੀ ਅਤੇ ਮਾਸਟਰ ਪ੍ਰਦੀਪ ਜੀ ਵੀ ਸ਼ਾਮਿਲ ਸਨ।

Send this to a friend