ਚੰਡੀਗੜ੍ਹ,
(ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਮਨ’ੋਰ ਲਾਲ ਨੇ ਜਿਲਾ ਝੱਜਰ ਵਿਚ 6 ਨਵੇਂ ਪੁਲਿਸ ਥਾਣਿਆਂ ਦੀ ਸਥਾਪਨਾ ਲਈ ਆਪਣੀ ਪ੍ਰਵਾਨਗੀ ਦਿੱਤੀ ਤਾਂ ਜੋ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਹ’ੋਰ ਮਜਬੂਤ ਕੀਤਾ ਜਾ ਸਕੇ ਅਤੇ ਅਪਰਾਧੀਆਂ ਨਾਲ ਸਖਤੀ ਨਾਲ ਨਿਪਟਿਆ ਜਾ ਸਕੇ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹ’ੋਏ ਗ੍ਰਹਿ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਸ਼ੁਰੂ ਵਿਚ ਇੰਨ੍ਹਾਂ ਨਵੇਂ ਪੁਲਿਸ ਥਾਣਿਆਂ ਨੂੰ 5 ਸਾਲ ਦੇ ਸਮੇਂ ਲਈ ਮੰਜ਼ੂਰੀ ਦਿੱਤੀ ਜਾਵੇਗੀ, ਜਿਸ ਦ”ੌਰਾਨ ਮ”ੌਜ਼ੂਦਾ ਪੁਲਿਸ ਬਲ ਲਈ ਕਰਮਚਾਰੀਆਂ ਨੂੰ ਮਹੁੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇੰਨ੍ਹਾਂ ਪੁਲਿਸ ਥਾਣਿਆਂ ਵਿਚ ਪੁਲਿਸ ਸਟੇਸ਼ਨ ਮਚ’ੋਲੀ, ਪੁਲਿਸ ਥਾਣਾ ਸਿਟੀ ਝੱਜਰ, ਪੁਲਿਸ ਥਾਣਾ ਆਸ”ੌਦਾ, ਪੁਲਿਸ ਥਾਣਾ ਦੁਜਾਣਾ, ਪੁਲਿਸ ਥਾਣਾ ਸੈਕਟਰ 6, ਬਹਾਦੁਰਗੜ੍ਹ ਅਤੇ ਪੁਲਿਸ ਥਾਣਾ ਬਾਦਲੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਵੱਧਦੇ ਸ਼ਹਿਰੀਕਰਣ ਅਤੇ ਦਿੱਲੀ ਤੇ ਗੁਰੂਗ੍ਰਾਮ ਨਾਲ ਨੇੜਤਾ ਹ’ੋ ਕਾਰਣ ਜਿਲਾ ਝੱਜਰ ਵਿਚ ਇੰਨ੍ਹਾਂ ਨਵੇਂ ਪੁਲਿਸ ਥਾਣਿਆਂ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਦਸਿਆ ਕਿ ਇਹ ਥਾਣੇ ਵੱਡੇ ਪੈਮਾਨੇ ’ਤੇ ਗਸ਼ਤ ਕਰਨ ਅਤੇ ਰਣਨੀਤਿਕ ਜਾਂ ਚੁਣੀ ਥਾਂਵਾਂ ’ਤੇ ਵਿਸ਼ੇਸ਼ ਨਾਕਾਬੰਦੀ ਰੱਖਣ ਵਿਚ ਵੀ ਮਦਦ ਕਰਨਗੇ।