ਨਵੀਂ ਦਿੱਲੀ, 10 ਮਾਰਚ (ਪੀ.ਟੀ.)- ਵਿਤੀ ਮੰਤਰੀ ਅਰੁਣ ਜੇਤਲੀ ਦੀ ਅਗਵਾਈ ‘ਚ ਹੋਈ 26ਵੀਂ ਜੀ. ਐਸ. ਟੀ. ਕੌਂਸਲ ਦੀ ਬੈਠਕ ‘ਚ ਰੀਅਲ ਅਸਟੇਟ ਅਤੇ ਸ਼ਰਾਬ ‘ਤੇ ਜੀ. ਐਸ. ਟੀ. ਲਾਉਣ ‘ਤੇ ਕੋਈ ਫੈਸਲਾ ਨਹੀਂ ਹੋਇਆ। ਹਾਲਾਂਕਿ ਜੀ. ਐਸ. ਟੀ. ਕੌਂਸਲ ਨੇ ਈ-ਵੇਅ ਬਿਲ ਸਿਸਟਮ ਨੂੰ 1 ਅਪ੍ਰੈਲ 2018 ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਉਥੇ ਹੀ, ਰਿਵਰਸ ਮੈਕੇਨਿਜ਼ਮ 3 ਮਹੀਨੇ ਲਈ ਟਾਲ ਦਿਤਾ ਗਿਆ ਹੈ, ਯਾਨੀ 1 ਜੁਲਾਈ ਤਕ। ਜੀ. ਐਸ. ਟੀ. ਆਰ.-3ਬੀ ਫਾਈਲਿੰਗ ਦੀ ਤਰੀਕ 3 ਮਹੀਨਿਆਂ ਤਕ ਵਧਾ ਦਿਤੀ ਗਈ ਹੈ।