ਬੇਅੰਤ ਸਿੰਘ ਕਤਲ ਮਾਮਲੇ ਦਾ ਅੰਤਿਮ ਫੈਸਲਾ 17 ਨੂੰ

ਚੰਡੀਗੜ੍ਹ- ਪੰਜਾਬ ਦੇ ਸਾਬਕਾ ਮਰਹੂਮ ਮੁਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ’ਚ ਮਾਡਰਨ ਬੁੜੈਲ ਜੇਲ੍ਹ ’ਚ ਬਣੀ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ਸਬੰਧੀ ਆਪਣੀ ਸਾਰੀ ਸੁਣਵਾਈਆਂ ਪੂਰੀ ਕਰਨ ਦੀ ਗਲ ਕਹੀ ਹੈ ਅਤੇ ਦਸਿਆ ਹੈ ਕਿ 16 ਮਾਰਚ ਨੂੰ ਇਸ ਮਾਮਲੇ ‘ਚ ਆਖ਼ਰੀ ਤਰੀਕ ਭੁਗਤਾਉਣ ਮਗਰੋਂ 17 ਮਾਰਚ ਨੂੰ ਇਸ ਮਾਮਲੇ ‘ਚ ਸੰਭਾਵੀ ਫੈਸਲਾ ਲਿਆ ਜਾ ਸਕਦਾ ਹੈ।ਪੰਜਾਬ ਦੇ ਸਾਬਕਾ ਮੁਖ ਮੰਤਰੀ ਮਰਹੂਮ ਬੇਅੰਤ ਸਿੰਘ ਦੀ ਹਤਿਆ ਦਾ ਕੇਸ ਹੁਣ ਲਗਭਗ ਆਪਣੇ ਅੰਜ਼ਾਮ ‘ਤੇ ਪਹੁੰਚ ਚੁਕਾ ਹੈ। ਜਿਸ ਦੇ ਲਈ 16 ਮਾਰਚ ਨੂੰ ਇਸ ਕੇਸ ਦੇ ਆਖਰੀ ਮੁਖ ਮੁਲਜ਼ਮਾਂ ‘ਚ ਸ਼ੁਮਾਰ ਜਗਤਾਰ ਸਿੰਘ ਤਾਰਾ ਡੇਕਵਾਲਾ ਵਿਰੁਧ ਕੇਸ ਦੀ ਆਖਰੀ ਬਹਿਸ ਹੋਵੇਗੀ ।

Send this to a friend