Skip to content
Independent perspectives. Global stories.
BREAKING

ਸਮੇਂ ਦੀ ਲੋੜ ਸੀ ‘ਕਿਰਪਾਨ-ਦਾ ਸਵੋਰਡ ਆਫ ਆਨਰ’ ਵਰਗੀ ਫ਼ਿਲਮ

Share this story

image ਚੰਡੀਗੜ੍ਹ, 7 ਫਰਵਰੀ (ਵਿਸ਼ਵ ਵਾਰਤਾ)-ਜਦੋਂ ਹਰ ਪਾਸੇ ਕਾਮੇਡੀ ਅਤੇ ਬੇਤੁਕੀਆਂ ਫ਼ਿਲਮਾਂ ਦੀ ਹਵਾ ਵਗ ਰਹੀ ਹੋਵੇ ਤਾਂ ‘ਕਿਰਪਾਨ ਦਾ ਸਵੋਰਡ ਆਫ ਆਨਰ’ ਵਰਗੀ ਲੀਕ ਤੋਂ ਹਟਵੀਂ ਅਤੇ ਸੰਵਦੇਨਸ਼ੀਲ ਫ਼ਿਲਮ ਦੀ ਦੀਵਾ ਬਾਲਣਾ ਬੇਹ¤ਦ ਮੁਸ਼ਕਲ ਹੈ।  ਪਰ ਨਿਰਮਾਤਾ ਰਜਿੰਦਰ ਪਾਲ ਸਿੰਘ ਬਨਵੈਤ ਅਤੇ ਨਿਰਦੇਸ਼ਕ ਅਮਰੀਕ ਗਿ¤ਲ ਨੇ ‘ਕਿਰਪਾਨ ਦਾ ਸਵੋਰਡ ਆਫ ਆਨਰ’ ਜ਼ਰੀਏ ਇਹ ਕਰ ਵਖਾਇਆ ਹੈ। ਇਸ ਸ਼ੁ¤ਕਰਵਾਰ ਰਿਲੀਜ਼ ਹੋਈ ਬਾਲੀਵੁ¤ਡ ਦੇ ਉ¤ਘੇ ਫ਼ਿਲਮ ਨਿਰਦੇਸ਼ਕ ਅਮਰੀਕ ਗਿ¤ਲ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ, ਗੁਰਲੀਨ ਚੋਪੜਾ ਅਤੇ ਸਮਿ¤ਕਸ਼ਾ ਸਿੰਘ ਨੇ ਮੁ¤ਖ ਭੂਮਿਕਾ ਨਿਭਾਈ ਹੈ। ਬਾਲੀਵੁ¤ਡ ਅਦਾਕਾਰ ਕੁਲਭੂਸ਼ਣ ਖਰਬੰਦਾ, ਸ਼ਵਿੰਦਰ ਮਾਹਲ ਅਤੇ ਸੁਨੀਤਾ ਧੀਰ

ਵਰਗੇ ਕਈ ਕਲਾਕਾਰ ਵੀ ਇਸ ਫ਼ਿਲਮ ਦਾ ਅਹਿਮ ਹਿ¤ਸਾ ਹਨ। ਫ਼ਿਲਮ ਦੀ ਕਹਾਣੀ, ਪਟਕਥਾ ਅਤੇ ਸੰਵਾਦ ਅਮਰੀਕ ਗਿ¤ਲ ਨੇ ਖ਼ੁਦ ਲਿਖੇ ਹਨ। ਇਸ ਫ਼ਿਲਮ ਦੀ ਕਹਾਣੀ ਪੰਜਾਬ ਦੇ ਇਕ ਪਿੰਡ ਦੇ ਵਿਗੜੇ ਹੋਏ ਨੌਜਵਾਨ ਬੀਰੂ ’ਤੇ ਅਧਾਰਿਤ ਹੈ, ਇਸ ਕਿਰਦਾਰ ਨੂੰ ਨਿਭਾਇਆ ਗਾਇਕ ਰੌਸ਼ਨ ਪ੍ਰਿੰਸ ਨੇ ਨਿਭਾਇਆ ਹੈ। ਕਾਲਜ ਵਿਚ ਪੜ੍ਹਦਾ ਇਹ ਨੌਜਵਾਨ ਪੜ੍ਹਾਈ ਪ¤ਖੋਂ ਬੇਹ¤ਦ ਕਮਜ਼ੋਰ ਅਤੇ ਨਲਾਇਕ ਹੈ। ਪੇਪਰਾਂ ਦੌਰਾਨ ਨਕਲ ਮਾਰਦਾ ਫੜ੍ਹੇ ਜਾਣ ’ਤੇ ਉਸ ਨੂੰ ਕਾਲਜ ’ਚੋਂ ਕ¤ਢ ਦਿ¤ਤਾ ਜਾਂਦਾ ਹੈ। ਸ਼ਹੀਦਾਂ ਦੇ ਪਰਿਵਾਰਾਂ ਨਾਲ ਸਬੰਧਤ ਬੀਰੂ ਆਖਰ ਜ਼ਿੰਦਗੀ ‘ਚ ਕਾਮਯਾਬ ਹੋਣ ਅਤੇ ਪੈਸਾ ਕਮਾਉਣ ਲਈ ਆਪਣੇ ਇਕ ਦੋਸਤ ਕੋਲ  ਲੰਡਨ ਚਲਾ ਜਾਂਦਾ ਹੈ।
ਲੰਡਨ ਪਹੁੰਚ ਕੇ ਉਸ ਦੀ ਜ਼ਿੰਦਗੀ ’ਚ ਕਈ ਤਬਦੀਲੀਆਂ ਆਉਂਦੀਆਂ ਹਨ। ਲੰਡਨ ‘ਚ ਰਹਿੰਦਿਆਂ ਹੀ ਉਸ ਨੂੰ ਪਤਾ ਲ¤ਗਦਾ ਹੈ ਕਿ ਉਸਦੇ ਪਿਤਾ ਨੂੰ ਇਕ ਗੌਰੇ ਦੇ ਕਤਲ ’ਚ ਫ਼ਾਂਸੀ ਹੋਈ ਸੀ ਅਤੇ ਉਨ੍ਹਾਂ ਦੇ ਪੁਰਖਿਆਂ ਦੀ ਇਕ ਕਿਰਪਾਨ ਲੰਡਨ ਦੇ ਮਿਊਜ਼ੀਅਮ ’ਚ ਪਈ ਹੈ। ਆਖਰ ਬੀਰੂ ਦੀ ਜ਼ਿੰਦਗੀ ਦਾ ਮਕਸਦ ਆਪਣੇ ਪੁਰਖਦਿਆਂ ਦੀ ਕਿਰਪਾਨ ਗੋਰਿਆਂ ਤੋਂ ਮੁਕਤ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅ¤ਗੇ ਭੇਂਟ ਕਰਨਾ ਬਣ ਜਾਂਦਾ ਹੈ। ਉਹ ਲੰਡਨ ‘ਚ ਬਣੀ ਆਪਣੀ ਇਕ ਦੋਸਤ ਜੈਸਮੀਨ ਅਤੇ ਇਕ ਸਰਦਾਰ ਦੀ ਮ¤ਦਦ ਨਾਲ ਲੰਡਨ ‘ਚ ਉਹ ਕਿਰਪਾਨ ਚੋਰੀ ਕਰ ਲੈਂਦਾ ਹੈ ਅਤੇ ਪੰਜਾਬ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅ¤ਗੇ ਭੇਂਟ ਕਰ ਦਿੰਦਾ ਹੈ।
ਇਸ ਦੌਰਾਨ ਕਾਫੀ ਡਰਾਮਾ ਚ¤ਲਦਾ ਹੈ। ਲੰਡਨ ‘ਚ ਰਹਿੰਦੀ ਜੈਸਮੀਨ ਯਾਨਕਿ ਗੁਰਲੀਨ ਚੋਪੜਾ ਅਤੇ ਪੰਜਾਬ ‘ਚ ਰਹਿੰਦੀ ਸੀਰਤ ਯਾਨੀਕਿ ਸਮਿ¤ਕਸ਼ਾ ਸਿੰਘ ਨਾਲ ਰੌਸ਼ਨ ਪ੍ਰਿੰਸ ਦੀ ਕਮਿਸ਼ਟਰੀ ਦਿਖਾਈ ਗਈ ਹੈ। ਆਪਣੀ ਜ਼ਿੰਦਗੀ ਦਾ ਮਕਸਦ ਪੂਰਾ ਕਰਨ ਤੋਂ ਬਾਅਦ ਆਖਰ ਬੀਰੂ  ਜੈਸਮੀਨ ਨਾਲ ਵਿਆਹ ਕਰਵਾ ਲੈਂਦਾ ਹੈ। ਇਸ ਕਿਸਮ ਦੀ ਪਰਿਵਾਰਕ, ਰੁਮਾਂਟਿਕ ਅਤੇ ਇਕ ਸਮਾਜਿਕ ਮੁ¤ਦੇ ‘ਤੇ ਅਧਾਰਿਤ ਫ਼ਿਲਮ ਕਾਫੀ ਸਮੇਂ ਬਾਅਦ ਨੂੰ ਦੇਖਣ ਨੂੰ ਮਿਲੀ ਹੈ। ਫ਼ਿਲਮ ’ਚ ਜਿਸ ਤਰੀਕੇ ਨਾਲ ਸਿ¤ਖ ਧਿਰ ਦੀ ਆਣ ਕਿਰਪਾਨ ਨੂੰ ਦਿਖਾਇਆ ਗਿਆ ਹੈ ਉਹ ਬੇਹ¤ਦ ਸ਼ਲਾਘਾਯੋਗ ਹੈ। ਫ਼ਿਲਮ ਦਾ ਹਰ ਗੀਤ ਸੁਣਨਯੋਗ ਹੈ।

WRITTEN BY