ਸ਼ਹਿਣਾ/ਤਪਾ 7 ਫਰਵਰੀ (ਅਸਵਨੀ ਬਾਂਸਲ) ਕਸਬਾ ਸ਼ਹਿਣਾਂ ਦੇ ਨਜ਼ਦੀਕੀ ਪਿੰਡ ਜੰਗੀਆਣਾ ਵਿਖੇ ਇੱਕ ਗਰੀਬ ਘਰ ਦਾ ਸਮਾਨ ਅਚਾਨਕ ਅੱਗ ਲੱਗਣ ਕਾਰਨ ਸੜ੍ਹ ਕੇ ਸਵਾਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਦੌੜ ਦੇ ਨਜ਼ਦੀਕੀ ਪਿੰਡ ਜੰਗੀਆਣਾ ਦੇ ਬੱਸ ਸਟੈਂਡ ਨਜ਼ਦੀਕ ਇੱਕ ਬੋਰੀਆ ਬਸਤੀ ਵਿਖੇ ਇੱਕ ਵਿਅਕਤੀ ਦੇ ਘਰ ਨੂੰ ਅੱਗ ਲੱਗ ਜਾਣ ਕਾਰਨ ਘਰ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਜਿਉਣ ਸਿੰਘ ਦੇ ਪਰਿਵਾਰ ਦੀ ਅਚਾਨਕ ਅੱਖ ਖੁੱਲੀ ਤਾਂ ਉਹਨਾਂ ਦਾ ਮਕਾਨ ਜਲ ਰਿਹਾ ਸੀ ਅੱਗ ਲੱਗਣ ਕਾਰਨ ਕਮਰੇ ਅੰਦਰ ਪਿਆ ਸਾਰਾ ਸਮਾਨ ਸੜ੍ਹ ਕੇ ਸਵਾਹ ਹੋਗਿਆ ਪਿੰਡ ਵਾਸੀਆਂ ਨੇ ਦੇਰ ਰਾਤ ਇੱਕਠੇ ਹੋ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ। ਫਿਲਹਾਲ ਇਸ ਨੂੰ ਚੁਆਤੀ ਨਾਲ ਅੱਗ ਲਗਣਾ ਦੱਸਿਆ ਜਾ ਰਿਹਾ ਹੈ।
ਅੱਗ ਲੱਗਣ ਕਾਰਨ ਘਰ ਦਾ ਸਮਾਨ ਸੜ ਕੇ ਸਵਾਹ



