Skip to content
Independent perspectives. Global stories.
BREAKING

ਪੰਚਾਇਤੀ ਰਾਜ ਦੇ ਪੈਨਸ਼ਨਰਾਂ ਵੱਲੋਂ ਆਪਣੀਆਂ ਲਮਕਦੀਆਂ ਮੰਗਾਂ ਸੰਬੰਧੀ ਬੀ.ਡੀ.ਓ. ਦਫਤਰ ਅੱਗੇ ਧਰਨਾ

Share this story

image ਸਮਰਾਲਾ, 7 ਫਰਵਰੀ  (ਕਮਲਜੀਤ)– ਅੱਜ ਬੀ.ਡੀ.ਓ. ਦਫਤਰ ਸਮਰਾਲਾ ਵਿਖੇ ਪੰਚਾਇਤੀ ਰਾਜ ਦੇ ਪੈਨਸ਼ਨਰਾਂ ਵੱਲੋਂ ਆਪਣੀਆਂ ਲਮਕਦੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਸਮਰਾਲਾ ਬਲਾਕ ਵਿਖੇ ਸਰਕਾਰ ਵਿਰੁੱਧ ਧਰਨਾ ਦਿੱਤਾ ਗਿਆ ਅਤੇ ਜੰਮ ਕੇ ਨਾਹਰੇਬਾਜ਼ੀ ਕੀਤੀ ਗਈ।  ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਸੰਤੋਖ ਸਿੰਘ, ਸੂਬਾ ਪੈਨਸ਼ਨਰ ਪ੍ਰਧਾਨ ਨਿਰਮਲ ਸਿੰਘ, ਜਿਲਾ ਕਮੇਟੀ ਮੈਂਬਰ ਲਛਮਣ ਸਿੰਘ ਨੇ ਸਰਕਾਰ ਦੇ ਰਵਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਚਾਇਤੀ ਰਾਜ ਦੇ ਲਗਭਗ ਦੋ ਹਜਾਰ ਪੈਨਸ਼ਨਰਾਂ ਨੂੰ ਪੂਰੀ ਪੈਨਸ਼ਨ ਸਾਰੀ ਸਰਵਿਸ ਦੀ ਨਾ ਦੇਣਾ, ਮੈਡੀਕਲ ਨਾ ਦੇਣਾ ਅਤੇ 65 ਤੋਂ 70 ਸਾਲ ਦੀ ਉਮਰ ਹੋਣ ’ਤੇ ਪੈਨਸ਼ਨ ਵਿਚ 10 ਫੀਸਦੀ ਵਾਧਾ ਨਾ ਕਰਨਾ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਸਮੇਂ ਸਿਰ ਨਾ

ਲਗਾਉਣਾ, ਜਿੱਥੇ ਪੈਨਸ਼ਨਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਉਥੇ ਬੁਰੀ ਤਰ੍ਹਾਂ ਬਾਦਲ ਸਰਕਾਰ ਫੇਲ ਹੋਏ ਦੀ ਨਿਸ਼ਾਨੀ ਹੈ।  ਪੈਨਸ਼ਨਰ ਸਰਕਾਰ ਤੋਂ ਦੁਖੀ ਹੋ ਕੇ ਚੋਣਾਂ ਵਿਚ ਮੌਜੂਦਾ ਸਰਕਾਰ ਨੂੰ ਪੁੱਠਾ ਗੇੜਾ ਦੇਣ ਤੋਂ ਗੁਰੇਜ਼ ਨਹੀਂ ਕਰਨਗੇ ਅਤੇ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣਗੇ।  ਸੂਬਾ ਪੱਧਰੀ ਧਰਨਾ 19 ਫਰਵਰੀ ਨੂੰ ਮੋਹਾਲੀ ਡਾਇਰੈਕਟਰ ਪੰਚਾਇਤ ਦੇ ਦਫਤਰ ਅੱਗੇ ਦਿੱਤਾ ਜਾਵੇਗਾ। ਇਸ ਮੌਕੇ ’ਤੇ ਸਰੂਪ ਸਿੰਘ, ਗੁਰਮੇਲ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

WRITTEN BY