ਹਰਿਆਣਾ ਬਜਟ 2018: ਕੋਈ ਨਵਾਂ ਟੈਕਸ ਨਹੀਂ

ਹਰਿਆਣਾ, 9 ਮਾਰਚ- ਕੈਪਟਨ ਅਭਿਮਨਿਊ ਦਾ ਪਿਟਾਰਾ ਖੁਲ੍ਹ ਗਿਆ ਹੈ। ਵਿਤ ਮੰਤਰੀ ਨੇ ਸਦਨ ਦੇ ਸਾਹਮਣੇ ਸਾਲ 2018-19 ਲਈ ਰਾਜ ਬਜਟ ਪੇਸ਼ ਕਰ ਰਹੇ ਹਨ। ਕੈਪਟਨ ਅਭਿਮਨਿਊ ਨੇ ਇਕ ਲਖ 15 ਹਜ਼ਾਰ 198.29 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜੋ ਬੀਤੇ ਸਾਲ ਦੇ ਬਜਟ ਅਨੁਮਾਨ ਤੋਂ 12.6 ਅਤੇ ਸੋਧ ਬਜਟ ਅਨੁਮਾਨ ਨਾਲ 14.4 ਫੀਸਦੀ ਵਧ ਹੈ। ਕੈਪਟਨ ਅਭਿਮਨਿਊ ਨੇ ਕਿਹਾ ਕਿ ਐਸ.ਵਾਈ.ਐਲ. ਦੇ ਨਿਰਮਾਣ ਲਈ ਇਸ ਵਾਰ ਵੀ 100 ਕਰੋੜ ਦੇ ਬਜਟ ਦੀ ਵਿਵਸਥਾ ਹੈ। ਕੈਪਟਨ ਅਭਿਮਨਿਊ ਨੇ ਬਜਟ ਸ਼ੁਰੂ ਕਰਦੇ ਹੋਏ ਕਿਹਾ ਕਿ ਖਟੜ ਸਰਕਾਰ 15ਵੇਂ ਵਿਤ ਕਮਿਸ਼ਨ ਦੇ ਗਠਨ ਦਾ ਸਵਾਗਤ ਕਰਦੇ ਹਨ। ਭਾਜਪਾ ਸਰਕਾਰ ਦੇ ਰਾਜ ‘ਚ ਹਰਿਆਣਾ ਰੇਟਿੰਗ ‘ਚ ਪਹਿਲੇ ਨੰਬਰ ‘ਤੇ ਆਇਆ ਹੈ। ਅਸੀਂ ਨਿਵੇਸ਼ਕਾਂ ਦੇ ਹਿਤ ਸੁਰਖਿਅਤ ਕੀਤੇ ਹਨ। ਕੈਪਟਨ ਅਭਿਮਨਿਊ ਨੇ ਕਿਹਾ ਕਿ ਸਾਲ 2017 ‘ਚ ਰਾਸ਼ਟਰੀ ਪਧਰ ‘ਤੇ ਸੇਵਾ ਦਾ ਪਧਰ ਵਧਿਆ ਹੈ। ਸਰਕਾਰ ਨੇ ਫਿਸਕਲ (ਰਾਜਕੋਸ਼ੀਏ) ਨੀਤੀ ਦਾ ਵਿਵੇਕਪੂਰਨ ਪ੍ਰਬੰਧਨ ਕੀਤਾ। ਦੇਸ਼ ਭਰ ‘ਚ ਸਭ ਤੋਂ ਵਧ ਪ੍ਰਤੀ ਵਿਅਕਤੀ ਵਧ ਤੋਂ ਵਧ ਆਮਦਨ ਹਰਿਆਣਾ ਪ੍ਰਦੇਸ਼ ‘ਚ ਰਹੀ। ਪੂੰਜੀਗਤ ਆਮਦਨ 34 ਫੀਸਦੀ ਵਧਾਉਣ ‘ਚ ਸਰਕਾਰ ਸਫ਼ਲ ਰਹੀ।

Send this to a friend