ਸੁਪਰੀਮ ਕੋਰਟ ਵੱਲੋਂ ਸਵੈਇੱਛਾ ਮੌਤ ਦੀ ਇਜਾਜ਼ਤ

ਨਵੀਂ ਦਿਲੀ, 9 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਨੇ ਅਜ ਵਡਾ ਫੈਸਲਾ ਸੁਣਾਉਂਦੇ ਹੋਏ ਆਪਣੀ ਇਛਾ ਨਾਲ ਮਰਨ ਦੀ ਇਜ਼ਾਜਤ ਦੇ ਦਿਤੀ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ 5 ਮੈਂਬਰੀ ਬੈਂਚ ਨੇ ਆਪਣੀ ਇਛਾ ਨਾਲ ਮੌਤ ਦੀ ਇਜਾਜ਼ਤ ਦੇ ਦਿਤੀ।ਸੁਪਰੀਮ ਕੋਰਟ ਨੇ ਕਿਹਾ, “ਲੋਕਾਂ ਨੂੰ ਆਦਰ ਨਾਲ ਮਰਨ ਦਾ ਅਧਿਕਾਰ ਹੈ।”ਐਨਜੀਓ ਕਾਮਨ ਕਾਜ ਨੇ ਇਸ ਮੁਦੇ ‘ਤੇ 2005 ਵਿਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਅਨੁਸਾਰ, ਗੰਭੀਰ ਬੀਮਾਰੀ ਨਾਲ ਪੀੜਤ ਲੋਕਾਂ ਨੂੰ ‘ਲਿਵਿੰਗ ਵਿਲ‘ ਦਾ ਅਧਿਕਾਰ ਹੋਣਾ ਚਾਹੀਦਾ ਹੈ।

Send this to a friend