ਮੰਡਲ ਮੌੜ ਵਿਖੇ ਧਰਨਾ ਲਾ ਕੇ ਸਰਕਾਰ ਅਤੇ ਪਾਵਰਕਮ ਮੈਨੇਜ਼ਮੈਂਟ ਦੀ ਅਰਥੀ ਸਾੜੀ

ਮੌੜ ਮੰਡੀ, 9 ਮਾਰਚ (ਰੇਸ਼ਮ ਸਿੰਘ ਕੁੱਬੇ)- ਸੂਬਾ ਕਮੇਟੀ ਦੇ ਸੱਦੇ ’ ਤੇ ਅੱਜ ਮੰਡਲ ਮੌੜ ਵਿਖੇ ਪ੍ਰਧਾਨ ਗੁਰਮੇਲ ਸਿੰਘ ਭਾਗੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਪਾਵਰਕਮ ਮੈਨੇਜ਼ਮੈਂਟ ਖ਼ਿਲਾਫ ਮੰਡਲ ਮੌੜ ਵਿਖੇ ਧਰਨਾ ਲਗਾ ਕੇ ਅਰਥੀ ਫੂਕ ਮੁਜ਼ਾਹਰਾ ਕੀਤਾ । ਧਰਨੇ ’ ਚ ਸ਼ਾਮਿਲ ਟੈਕਨੀਕਲ ਸਰਵਿਸਜ਼ ਯੂਨੀਅਨ ਭੰਗਲ , ਥਰਮਲਜ਼ ਕੰਟਰੈਕਟਰ ਵਰਕਰ ਕੋਆਰਡੀਨੇਟਰ ਕਮੇਟੀ , ਪਾਵਰਕਮ ਤੇ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਤੋ ਇਲਾਵਾ ਪੈਨਸ਼ਨ ਐਸੋਸ਼ੀਏਸ਼ਨ ਦੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਮੰਗ ਕੀਤੀ ਕਿ ਸਰਕਾਰੀ ਥਰਮਲ ਪਲਾਂਟ ਚਾਲੂ ਕੀਤੇ ਜਾਣ , ਪਾਵਰਕਮ ’ ਚ ਠੇਕਾ ਕਾਮੇ ਬਹਾਲ ਕੀਤੇ ਜਾਣ , ਬਠਿੰਡਾ ਥਰਮਲ ਪਲਾਂਟ ਦੇ ਠੇਕਾ ਕਾਮਿਆਂ ਨਾਲ 27 ਜਨਵਰੀ 2018 ਨੂੰ ਕੀਤਾ ਸਮਝੋਤਾ ਲਾਗੂ ਕੀਤਾ ਜਾਵੇ , ਡਿਸਮਿਸ ਕੀਤੇ ਆਗੂਆਂ ਨੂੰ ਬਹਾਲ ਕੀਤਾ ਜਾਵੇ , ਬਿਜਲੀ ਮੁਲਾਜ਼ਮਾਂ ਦੀਆਂ ਪਹਿਲੀਆਂ ਸੇਵਾ ਸ਼ਰਤਾਂ ’ ਤੇ ਵਿੱਢਿਆ ਹੱਲਾ ਬੰਦ ਕੀਤਾ ਜਾਵੇ , ਨਵੀਂ ਭਰਤੀ ਕੀਤੀ ਜਾਵੇ ਅਤੇ ¦ਮੇ ਸਮੇਂ ਤੋ ਤਨਖਾਹ ਨਾ ਦੇਣ ਕਰਕੇ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਮਹਿਕਮੇ ਵੱਲੋਂ ਜਾਰੀ ਕੀਤੀਆਂ ਜਾਣ ।
ਗੁਰਮੇਲ ਸਿੰਘ ਮੰਡਲ ਪ੍ਰਧਾਨ ਨੇ ਕਿਹਾ ਕਿ ਸੂਬੇ ਦੀ ਕਾਂਗਕਰਸ ਸਰਕਾਰ ਵੀ ਪਿਛਲੀ ਅਕਾਲੀ ਭਾਜਪਾ ਹਕੂਮਤ ਅਤੇ ਮੈਨੇਜ਼ਮੈਂਟ ਵਾਂਗ ਸਰਕਾਰੀ ਬਿਜਲੀ ਖੇਤਰ’ ਤੇ ਨਿੱਜੀਕਰਨ ਦਾ ਹੱਲਾ ਜਾਰੀ ਰੱਖਦੀ ਹੋਈ ਸੰਘਰਸ਼ਸੀਲ ਲੋਕਾਂ ਵਿਰੁੱਧ ਝੂਠੇ ਪੁਲਿਸ ਕੇਸ ਬਣਾ ਕੇ ਲੋਕਾਂ ਦੀ ਅਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੇ ਸਰਕਾਰੀ ਰੁਜ਼ਗਾਰ ਨੂੰ ਠੱਪ ਕਰਨ ਦੇ ਫੈਸਲੇ ਨਾਲ ਕਿਸਾਨਾਂ , ਮਜਦੂਰਾਂ ਅਤੇ ਵਪਾਰੀਆਂ ਨੂੰ ਵੀ ਭਾਰੀ ਆਰਥਿਕ ਹਾਲਤ ਦਾ ਸਾਹਮਣਾ ਕਰਨਾ ਪਵੇਗਾ । ਸ. ਭਾਗੂ ਨੇ ਮੁਲਾਜ਼ਮ ਵਰਗ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਧੱਕੇਸ਼ਾਹੀ ਖਿਲਾਫ਼ ਇੱਕ ਜੁੱਟ ਹੋਣ, ਤਾਂ ਜੋ ਸਰਕਾਰ ਦੀਆਂ ਲੋਕ ਮਾਰੂ ਨੀਤਆਂ ਦਾ ਮੂੰਹ ਤੋੜਵਾ ਜਬਾਬ ਦਿੱਤਾ ਜਾ ਸਕੇ । ਇਸ ਮੌਕੇ ਜਰਨੈਲ ਸਿੰਘ ਮੰਡਲ ਸਕੱਤਰ, ਜਨਕ ਰਾਜ ਸ਼ਹਿਰੀ ਪ੍ਰਧਾਨ, ਕੈਸ਼ੀਅਰ ਜਸਪਾਲ ਸਿੰਘ, ਰਘਵੀਰ ਸਿੰਘ ਮੀਤ ਸਕੱਤਰ, ਪੈਨਸ਼ਨ ਐਸੋਸ਼ੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ, ਜਗਦੀਸ਼ ਸ਼ਰਮਾਂ, ਸੁਖਵਿੰਦਰ ਸਿੰਘ, ਰਾਜੇਸ਼ ਕੁਮਾਰ, ਜਗਜੀਤ ਸਿੰਘ ਵਿਰਕ, ਦਰਸ਼ਨ ਸਿੰਘ ਕੋਟਲੀ ਤੋ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਵਰਕਰ ਮੌਜੂਦ ਸਨ।

Send this to a friend