ਸਰਦੂਲਗੜ੍ਹ, 9 ਮਾਰਚ (ਵਿਪਨ ਗੋਇਲ)- ਸਥਾਨਕ ਥਾਣਾ ਦੀ ਪੁਲਿਸ ਨੇ ਇੱਕ ਮੋਟਰਸਾਇਕਲ ਚੋਰ ਗਿਰੋਹ ਨੂੰ ਫੜਨ ਵਿੱਚ ਵੱਡੀ ਸਫਲਤਾ ਕੀਤੀ ਹੈ।ਥਾਣਾ ਸਰਦੂਲਗੜ੍ਹ ਦੇ ਏ.ਐਸ.ਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਡੀ.ਐਸ.ਪੀ. ਸਰਦੂਲਗੜ੍ਹ ਸੰਜੀਵ ਕੁਮਾਰ ਗੋਇਲ ਅਤੇ ਥਾਣਾ ਸਰਦੂਲਗੜ੍ਹ ਦੇ ਐਸ.ਐਚ.ਓ ਗੁਰਦੀਪ ਸਿੰਘ ਦਿਓਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਮੋਟਰਸਾਇਕਲ ਚੋਰ ਗਿਰੋਹ ਨੂੰ ਫੜਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਉਨ੍ਹਾਂ ਦੱਸਿਆਂ ਕਿ ਦੋਸ਼ੀਆਂ ਪ੍ਰੀਤ ਇੰਦਰ ਸਿੰਘ ਊਰਫ ਮਨੀ ਵਾਸੀ ਸਰਦੂਲਗੜ੍ਹ ਅਤੇ ਮੇਵਾ ਰਾਮ, ਕੇਵਲ ਸਿੰਘ ਵਾਸੀ ਰੋੜਕੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਚੋਰੀ ਦੇ 5 ਮੋਟਰਸਾਇਕਲ ਬਰਾਮਦ ਕੀਤੇ। ਉਨ੍ਹਾਂ ਨੇ ਦੱਸਿਆਂ ਕਿ ਭੀੜ ਭੜਕੇ ਵਾਲੀਆਂ ਜਗ੍ਹਾਂ ਜਿਵੇਂ ਵਿਆਹ ਸ਼ਾਦੀਆਂ ਮੇਲੇ ਆਦਿ ਵਿਚੋਂ ਮੋਟਰ ਸਾਇਕਲ ਚੁੱਕ ਕੇ ਜਾਂ ਤਾਂ ਖੁਦ ਚਲਾਉਦੇ ਸਨ ਜਾਂ ਅੱਗੇ ਸਪਲਾਈ ਕਰ ਦਿੰਦੇ ਸਨ।ਉਕਤ ਚੋਰੀ ਕੀਤੇ ਮੋਟਰ ਸਾਇਕਲ ਗਾਹਕਾਂ ਨੂੰ ਸਸਤੇ ਰੇਟਾਂ ਉਪਰ ਦੇ ਦਿੰਦੇ ਸਨ ਅਤੇ ਗਾਹਕ ਸਸਤੇ ਰੇਟ ਦੇ ਲਾਲਚ ਵਿੱਚ ਆ ਕੇ ਉਕਤ ਮੋਟਰਸਾਈਕਲ ਖਰੀਦ ਲੈਦੇਂ ਸਨ।ਪੁਲਿਸ ਨੇ ਦੋਸ਼ੀਆਂ ਖਿਲਾਫ ਮੁੱਕਦਮਾ ਦਰਜ ਕਰ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।