ਸ਼ਾਹਕੋਟ, 9 ਮਾਰਚ (ਸੁਰਿੰਦਰ ਸਿੰਘ ਖਾਲਸਾ)- ਲੋਕਾਂ ਨੂੰ ਸਰਕਾਰੀ ਸੁਵਿਧਾਵਾਂ ਉਨਾਂ ਦੇ ਦਰ ’ਤੇ ਦੇਣ ਦੇ ਮਕਸਦ ਨਾਲ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸ਼ਨਰ ਜਲੰਧਰ ਦੇ ਨਿਰਦੇਸ਼ਾਂ ਅਨੁਸਾਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼ਾਹਕੋਟ ਭੁਪਿੰਦਰ ਸਿੰਘ ਦੀ ਅਗਵਾਈ ਅਤੇ ਰਾਮ ਪ੍ਰਕਾਸ਼ ਪੰਚਾਇਤ ਅਫ਼ਸਰ ਦੀ ਦੇਖ-ਰੇਖ ਹੇਠ ਪਿੰਡ ਲਸੂੜੀ, ਸ਼ਾਹਕੋਟ ਵਿਖੇ ਬਲਾਕ ਪੱਧਰੀ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿੱਚ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਸੂਬਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ, ਜਦਕਿ ਮਨਦੀਪ ਸਿੰਘ ਮਾਨ ਤਹਿਸੀਲਦਾਰ ਸ਼ਾਹਕੋਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਲਾਡੀ ਸ਼ੇਰੋਵਾਲੀਆਂ ਨੇ ਕਿਹਾ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਪੇਂਡੂ ਖੇਤਰਾਂ ਦੇ ਬਹੁ ਪੱਖੀ ਵਿਕਾਸ ਵੱਲ ਵੱਧਦਾ ਇੱਕ ਅਹਿਮ ਕਦਮ ਹੈ ਅਤੇ ਇਸ ਦਾ ਮੁੱਖ ਟੀਚਾ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਪਿੱਛੇ ਰਹਿ ਗਏ ਤਬਕਿਆਂ ਦਾ ਵਿਕਾਸ ਯਕੀਨੀ ਬਣਾਉਣਾ ਹੈ। ਉਨਾਂ ਕਿਹਾ ਕਿ ਇਸ ਕੈਂਪ ਨੂੰ ਆਯੋਜਿਤ ਕਰਨ ਦਾ ਮੁੱਖ ਮੰਤਵ ਲੋਕਾਂ ਨੂੰ ਉਨਾਂ ਦੇ ਦਰ ’ਤੇ ਇਕੋ ਛੱਤ ਥੱਲੇ ਸਰਕਾਰੀ ਸੁਵਿਧਾਵਾਂ ਦਾ ਲਾਭ ਦੇਣਾ ਹੈ ਤਾਂ ਜੋ ਜਰੂਰਮੰਦ ਲੋਕਾਂ ਤੱਕ ਪੰਜਾਬ ਸਰਕਾਰ ਦੀਆਂ ਗਰੀਬ ਪੱਖੀ ਨੀਤੀਆਂ ਪਹੁੰਚਾਈਆਂ ਜਾ ਸਕਣ। ਉਨਾਂ ਕਿਹਾ ਕਿ ਇਨਾਂ ਕੈਂਪਾਂ ਨਾਲ ਸਮਾਜ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਸਮਾਜ ਦਾ ਹਰ ਤਬਕਾ ਵਧੀਆ ਅਤੇ ਮਿਆਰੀ ਜਿੰਦਗੀ ਜੀਅ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੀਪ ਸਿੰਘ ਸੋਨੂੰ ਪੀਏ ਸ਼ੇਰੋਵਾਲੀਆਂ, ਤਰਸੇਮ ਲਾਲ ਸਰਪੰਚ, ਉਂਕਾਰ ਸਿੰਘ ਪ੍ਰਧਾਨ ਸਪੋਰਟਸ ਕਲੱਬ, ਰਾਜਵਿੰਦਰ ਸਿੰਘ ਸੋਨੀ, ਨਿਰਮਲ ਸਿੰਘ, ਗੁਰਵਿੰਦਰ ਸਿੰਘ, ਕੈਲਾਸ਼ ਚੰਦਰ ਸ਼ਰਮਾਂ, ਰੁਪਿੰਦਰ ਸਿੰਘ ਪੱਡਾ, ਰਾਜੇਸ਼ ਗੁਪਤਾ, ਜਸਵਿੰਦਰ ਸਿੰਘ ਕਾਲਾ, ਮੁਖਤਿਆਰ ਸਿੰਘ, ਬਲਕਾਰ ਸਿੰਘ ਉੱਪਲ ਨੰਬਰਦਾਰ, ਪਿਆਰਾ ਸਿੰਘ ਨੰਬਰਦਾਰ, ਪਰਮਜੀਤ ਸਿੰਘ ਮੈਂਬਰ ਪੰਚਾਇਤ, ਜਸਪਾਲ ਕੌਰ, ਮੈਂਬਰ ਪੰਚਾਇਤ, ਜਸਵਿੰਦਰ ਸਿੰਘ ਮੈਂਬਰ ਪੰਚਾਇਤ, ਸਤਨਾਮ ਸਿੰਘ ਬੱਗਾ, ਦਰਸ਼ਨ ਸਿੰਘ ਮਾਣਕਪੁਰ, ਗੁਰਚਰਨ ਸਿੰਘ ਮੂਲੇਵਾਲ ਅਰਾਈਆਂ, ਅੰਗਰੇਜ਼ ਸਿੰਘ ਸਰਪੰਚ ਤਲਵੰਡੀ ਬੂਟਿਆਂ, ਬਲਬੀਰ ਸਿੰਘ ਕੋਹਾੜ ਕਲਾਂ, ਭਜਨ ਸਿੰਘ ਨੰਬਰਦਾਰ ਮੇਦਾ, ਸੂਬਾ ਸਿੰਘ ਜਾਣੀਆਂ, ਬਚਿੱਤਰ ਸਿੰਘ ਮੂਲੇਵਾਲ ਖਹਿਰਾ ਆਦਿ ਹਾਜ਼ਰ ਸਨ।