May 26, 2026 1:57 am

ਟੈਲੀਫੋਨ ਦਾ ਜਨਮ ਦਾਤਾ ਅਲੈਗਜ਼ੈਂਡਰ ਗ੍ਰਾਹਮ ਬੈਲ

19 ਵੀਂ ਸਦੀ ਦੀ ਮਹਾਨ ਵਿਗਿਆਨਕ ਸ਼ਖਸੀਅਤ ਅਲੈਗਜ਼ੈਂਡਰ ਗ੍ਰਾਹਮ ਬੈਲ ਦਾ ਜਨਮ 3 ਮਾਰਚ 1847 ਐਡਿਨਬਰਗ , ਸਕਾਟਲੈਂਡ ਵਿੱਚ ਹੋਇਆ । ਜਿਸ ਨੂੰ ਵਧੇਰੇ ਕਰਕੇ ਟੈਲੀਫੋਨ ਖੋਜ਼ੀ ਦੇ ਤੌਰ ਤੇ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ । ਅਲੈਗਜ਼ੈਂਡਰ ਉਹ ਮਹਾਨ ਵਿਗਿਆਨੀ ਸੀ ਜਿਸ ਨੇ ਟੈਲੀਫੋਨ ਦੀ ਕਾਢ ਨਾਲ ਪੂਰੀ ਦੁਨੀਆਂ ਨੂੰ ਆਪਸ ਵਿੱਚ ਜੋੜ ਦਿੱਤਾ । ਸੰਚਾਰ ਤਰੱਕੀ ਦੀ ਰਾਹ ਤੇ ਇਹ ਅਲੈਗਜ਼ੈਡਰ ਦੀ ਮਹਾਨ ਪ੍ਰਾਪਤੀ ਸੀ ਜਦੋਂ ਦੁਨੀਆਂ ਦੇ ਇੱਕ ਕੋਨੇ ’ਚੋਂ ਦੂਜੇ ਕੋਨੇ ਤੱਕ ਆਪਸੀ ‘ਹੈਲੋ ’ ‘ ਹੈਲੋ ’ ਹੋਣ ਲੱਗ ਪਈ । ਅਲੈਗਜ਼ੈਂਡਰ ਦੀ ਟੈਲੀਫੋਨ ਖੋਜ਼ ਅੱਜ ਦੁਨੀਆਂ ਦੀ ਤਰੱਕੀ ਦਾ ਸਿਖਰ ਹੈ ਜਿਸ ਕਾਰਨ ਪੂਰਾ ਸੰਸਾਰ ਇੱਕ ਗਲੋਬਲੀ ਪਿੰਡ ਦਾ ਰੂਪ ਧਾਰਨ ਕਰ ਗਿਆ ਹੈ । ਅਲੈਡਜ਼ੈਂਡਰ ਮਹਾਨ ਖੋਜ਼ੀ ਵਿਗਿਆਨੀ ਸੀ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਖੋਜ਼ਾਂ ਦੇ ਲੇਖੇ ਲਾ ਦਿੱਤੀ । ਬਚਪਨ ਦੀ ਖੋਜ਼ੀ ਪ੍ਰਵਿਤੀ ਨੇ ਅਲੈਗਜ਼ੈਂਡਰ ਨੂੰ ਸਦੀ ਦੇ ਮਹਾਨ ਵਿਗਿਆਨੀਆਂ ਦੀ ਕਤਾਰ ਵਿੱਚ ਸਾਮਿਲ ਕਰ ਦਿੱਤਾ । ਅਲੈਗਜ਼ੈਂਡਰ ਦੀਆਂ ਖੋਜ਼ਾਂ ਕਾਰਨ ਉਸਦੀ ਪ੍ਰਸਿੱਧੀ ਦੁਨੀਆਂ ਦੇ ਮੋਢੇ ਚੜ੍ਹ ਬੋਲਦੀ ਹੈ । ਅਲੈਗਜ਼ੈਂਡਰ ਦੀਆਂ ਖੋਜ਼ਾ ਨੇ ਉਸਨੂੰ ਬਹੁਤ ਮਾਨ ਸਨਮਾਨ ਵੀ ਬਖਸਿਆ । ਅਲੈਗਜ਼ੈਂਡਰ ਦੀ ਮਾਂ ਜੋ ਕੰਨਾਂ ਤੋਂ ਬੋਲ਼ੀ ਸੀ ਜਿਸ ਕਾਰਨ ਅਲੈਗਜ਼ੈਂਡਰ ਅਕਸਰ ਪ੍ਰੇਸ਼ਾਨ ਰਹਿੰਦਾ ਸੀ । ਆਪਣੀ ਮਾਂ ਦੀ ਇਸ ਤਕਲੀਫ ਕਾਰਨ ਅਲੈਗਜ਼ੈਂਡਰ ਦਾ ਸਨੇਹ ਗੂੰਗੇ ਬੋਲ਼ੇ ਲੋਕਾਂ ਨਾਲ ਬਹੁਤ ਜਿਆਦਾ ਸੀ । ਅਲੈਗਜ਼ੈਂਡਰ ਦੀ ਰੂਚੀ ਧਵਨੀ ਵਿਗਿਆਨ ਵਿੱਚ ਬਹੁਤ ਜਿਆਦਾ ਸੀ ਕਿਉਂਕਿ ਉਸਦਾ ਦਾ ਵਿਚਾਰ ਸੀ ਕਿ ਧਵਨੀਂ ਵਿਗਿਆਨ ਦੀ ਸਹਾਇਤਾ ਨਾਲ ਬੋਲ਼ੇ ਲੋਕਾਂ ਨੂੰ ਸੁਣਨ ਲਈ ਕਾਫੀ ਮੱਦਦ ਮਿਲ ਸਕਦੀ ਹੈ । ਪਰ ਅਲੈਗਜ਼ੈਂਡਰ ਨੂੰ ਵੱਡੀ ਪ੍ਰਸਿੱਧੀ ਉਸਦੀ ਟੈਲੀਫੋਨ ਖੋਜ਼ ਦੇ ਕਾਰਨ ਮਿਲੀ ਭਾਵੇਂ ਕਿ ਅਲੈਗਜ਼ੈਂਡਰ ਨੂੰ ਆਪਣੀ ਇਸ ਖੋਜ਼ ਦੀ ਸਫਲਤਾ ਲਈ ਬਹੁਤ ਮੁਸੱਕਤ ਕਰਨੀ ਪਈ । ਪਰ ਉਸਦੇ ਸਿਰੜ ਅੱਗੇ ਅਸਫਲਤਾ ਹਾਰ ਗਈ ਅਤੇ ਇੱਕ ਦਿਨ ਸਫਲਤਾ ਅਲ਼ੈਗਜ਼ੈਂਡਰ ਦੇ ਕਦਮਾਂ ਵਿੱਚ ਸੀ । 15 ਜਨਵਰੀ 1915 ਨੂੰ ਟੈਲੀਫੋਨ ਤੇ ਦੁਨੀਆਂ ਦੀ ਸ਼ਭ ਤੋਂ ਪਹਿਲੀ ਵਾਰਤਾ ਇਹ ਸੀ ਜਦੋਂ ਅਲ਼ੈਗਜ਼ੈਂਡਰ ਨੇ ਆਪਣੇ ਸਹਾਇਕ ਵਾਟਸਨ ਨੂੰ ਕਿਹਾ ਠਮਿਸਟਰ ਵਾਟਸਨ ਇੱਥੇ ਆਓ ਮੈਂਨੂੰ ਤੁਹਾਡੀ ਜਰੂਰਤ ਹੈੂ ਅਤੇ ਅਲੈਗਜ਼ੈਂਡਰ ਦੇ ਸਹਾਇਕ ਮਿਸਟਰ ਵਾਟਸਨ ਦਾ ਟੈਲੀਫੋਨ ਤੇ ਮੋੜਵਾਂ ਜਬਾਬ ਇਹ ਸੀ ਠ ਸਰ ਮੈਂ ਆਪ ਤੋਂ 3000 ਕਿਲੋਮੀਟਰ ਦੂਰ ਹਾਂ , ਮੈਨੂੰ ਇੱਥੇ ਆਉਣ ਵਿੱਚ ਕਈ ਦਿਨ ਲੱਗ ਜਾਣਗੇੂ । ਆਪਣੀ ਇਸ ਖੋਜ਼ ਤੋਂ ਬਾਅਦ ਅਲੈਗਜ਼ੈਂਡਰ ਨੇ ਆਪਣੀ ਇਸ ਖੋਜ਼ ਨੂੰ ਪੇਟੈਂਟ ਕਰਵਾ ਦਿੱਤਾ ਅਤੇ 1877 ਵਿੱਚ ਆਪਣੀ ਟੈਲੀਫੋਨ ਕੰਪਨੀ ਖੋਲ ਦਿੱਤੀ । ਅਲੈਗਜ਼ੈਂਡਰ ਦੀ ਇਹ ਕੰਪਨੀ ਬੜੀ ਤੇਜੀ ਨਾਲ ਅਮੀਰ ਕੰਪਨੀਆਂ ਦੀ ਸ਼ੂਚੀ ਸਾਮਿਲ ਹੋ ਗਈ । ਇਸ ਤੋਂ ਇਲਾਵਾ ਅਲੈਗਜ਼ੈਂਡਰ ਨੇ ਹੋਰ ਵੀ ਬਹੁਤ ਸਾਰੀਆਂ ਖੋਜ਼ਾ ਨੂੰ ਖੋਜਿਆ ਪਰ ਟੈਲੀਫੋਨ ਦੀ ਖੋਜ਼ ਤੋਂ ਬਾਅਦ ਉਸ ਦੀ ਦੂਜੀ ਅਤੇ ਅਹਿਮ ਖੋਜ ਮੈਟਲ ਡਿਟੇਕਟਰ ਸੀ ਜਿਸ ਦੀ ਸਹਾਇਤਾ ਨਾਲ ਕਿਸੇ ਵੀ ਦੱਬੀ ਹੋਈ ਧਾਤੂ ਦਾ ਪਤਾ ਲਗਾਇਆ ਜਾ ਸਕਦਾ ਸੀ । ਭਾਵੇਂ ਅੱਜ ਦੁਨੀਆਂ ਵਿੱਚ ਬਹੁਤ ਤਰ੍ਹਾਂ ਦੇ ਮੈਟਲ ਡਿਟੇਕਟਰ ਹੋਂਦ ਵਿੱਚ ਆ ਚੁੱਕੇ ਹਨ । ਪਰ ਸਭ ਤੋਂ ਪਹਿਲਾ ਮੈਂਟਲ ਡਿਟੇਕਟਰ ਅਲੈਗਜ਼ੈਂਡਰ ਦੀ ਦੇਣ ਸੀ । 1919 ਵਿੱਚ 72 ਸਾਲ ਦੀ ਉਮਰ ਵਿੱਚ ਅਲੈਗਜ਼ੈਂਡਰ ਨੇ ਪਾਣੀ ਦੇ ਉਪਰ ਚੱਲਣ ਵਾਲਾ ਅਜਿਹਾ ਜ਼ਹਾਜ਼ ਬਣਾਇਆ ਜਿਸ ਦੀ ਸਪੀਡ ਨੇ ਉਸ ਸਮੇਂ ਵਿਸ਼ਵ ਰਿਕਾਰਡ ਬਣਾਇਆਂ ਸੀ । ਇਸ ਮਹਾਨ ਵਿਗਿਆਨੀ ਦੀ ਮੌਤ 2 ਅਗਸਤ 1922 ਨੂੰ ਅਨੀਮੀਆਂ ਨਾ ਦੀ ਬਿਮਾਰੀ ਨਾਲ ਹੋ ਗਈ । ਅਲੈਗਜ਼ੈਂਡਰ ਦੀ ਮੌਤ ਦੇ ਦਿਨ ਉਸਨੂੰ ਸਰਧਾਜ਼ਲੀ ਦੇਣ ਲਈ ਪੂਰੇ ਉਤਰੀ ਅਮਰੀਕਾ ਦੇ ਫੋਨ ਦੋ ਮਿੰਟ ਲਈ ਬੰਦ ਕਰ ਦਿੱਤੇ ਗਏ ਸਨ ।

Send this to a friend