ਭਗਤਾ ਭਾਈ ਕਾ, 6 ਮਾਰਚ (ਸਵਰਨ ਸਿੰਘ ਭਗਤਾ)-ਸੰਤ ਬਾਬਾ ਹਜੂਰਾ ਸਿੰਘ ਦੇ ਆਸ਼ੀਰਵਾਦ ਸਦਕਾ ਬੁਲੰਦੀਆਂ ਨੂੰ ਛੋਹਣ ਵਾਲੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੇ ਸੰਗੀਤ ਵਿਭਾਗ ਦੁਆਰਾ ਪੰਜਾਬੀ ਗੀਤ ਅਤੇ ਲੋਕ ਗੀਤ ਮੁਕਾਬਲੇ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ।ਇਹਨਾਂ ਮੁਕਾਬਲਿਆਂ ਵਿੱਚ ਹਰ ਵਿਭਾਗ ਦੀਆਂ ਵਿਦਿਆਰਥਣਾਂ ਨੂੰ ਆਪਣੀ ਪ੍ਰਤਿਭਾ ਦੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ। ਕਲਾਕਾਰ ਵਿਦਿਆਰਥਣਾਂ ਨੇ ਆਪਣੇ ਸੁਰਾਂ, ਆਵਾਜ਼ ਅਤੇ ਤਾਲ ਨਾਲ ਸਰੋਤਿਆਂ ਨੂੰ ਕੀਲ ਦਿੱਤਾ।ਮੁਕਾਬਲਿਆਂ ਵਿੱਚ ਪਹਿਲਾ ਸਥਾਨ ਰਮਜ਼ਾਨ ਬੀਬੀ ਬੀ.ਏ. ਭਾਗ ਦੂਜਾ ਨੇ ਹਾਸਿਲ ਕੀਤਾ। ਦੂਜਾ ਅਤੇ ਤੀਜਾ ਸਥਾਨ ਲੜੀਵਾਰ ਰਾਜਦੀਪ ਕੌਰ ਬੀ.ਏ. ਭਾਗ ਤੀਜਾ ਅਤੇ ਪਵਨਪ੍ਰੀਤ ਕੌਰ ਬੀ.ਐ੍ਯੱਸ.ਸੀ. ਭਾਗ ਪਹਿਲਾ ਮੈਡੀਕਲ ਨੇ ਹਾਸਿਲ ਕੀਤਾ।
ਲਵਪ੍ਰੀਤ ਕੌਰ ਐਮ.ਏ. ਭਾਗ ਦੂਜਾ ਅੰਗਰੇਜ਼ੀ ਅਤੇ ਮਨੀਸ਼ਾ ਰਾਣੀ ਬੀ.ਏ. ਭਾਗ ਤੀਜਾ ਨੂੰ ਉਤਸ਼ਾਹ ਵਧਾਊ ਇਨਾਮ ਦਿੱਤੇ ਗਏ। ਉਤਸ਼ਾਹ ਬਰਕਰਾਰ ਰੱਖਣ ਹਿੱਤ ਹਰੇਕ ਪ੍ਰਤੀਯੋਗੀ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ.ਸੁਖਵਿੰਦਰ ਕੌਰ ਨੇ ਇਸ ਮੁਕਾਬਲੇ ਦੇ ਆਯੋਜਕ ਮੈਡਮ ਰਵਨੀਤ ਕੌਰ ਮੁਖੀ, ਸੰਗੀਤ ਵਿਭਾਗ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਸਭਿਆਚਾਰਕ ਗੀਤਾਂ ਅਤੇ ਲੋਕ ਗੀਤਾਂ ਦੀ ਥਾਂ ਬਰਕਰਾਰ ਰਹੇਗੀ, ਜਦੋਂ ਤੱਕ ਸਰੋਤਿਆਂ ਦੇ ਨਿੱਘੇ ਹੁੰਗਾਰੇ ਅਤੇ ਪ੍ਰਤਿਭਾਵਾਨ ਵਿਦਿਆਰਥਣਾਂ ਦਾ ਅਮੁੱਲ ਸਹਿਯੋਗ ਮਿਲਦਾ ਰਹੇਗਾ। ਜੇਤੂ ਵਿਦਿਆਰਥਣਾਂ ਦੀ ਚੋਣ ਮੈਡਮ ਗੁਰਜੀਤ ਕੌਰ, ਉ੍ਯੱਪ-ਪ੍ਰਿੰਸੀਪਲ, ਮੈਡਮ ਸਤਵਿੰਦਰ ਕੌਰ, ਮੁਖੀ ਇਤਿਹਾਸ ਵਿਭਾਗ ਅਤੇ ਮੈਡਮ ਊਸ਼ਾ, ਮੁਖੀ ਫਾਈਨ ਆਰਟਸ ਵਿਭਾਗ ਦੁਆਰਾ ਕੀਤੀ ਗਈ। ਇਸ ਰੰਗੀਨ ਮਾਹੌਲ ਵਿੱਚ ਕਾਲਜ ਪ੍ਰਬੰਧਕੀ ਕਮੇਟੀ ਦੇ ਉ੍ਯੱਪ-ਚੇਅਰਮੈਨ ਮੱਖਣ ਸਿੰਘ, ਦੇ ਨਾਲ ਕਾਲਜ ਦਾ ਸਮੁੱਚਾ ਸਟਾਫ਼ ਅਤੇ ਸਾਰੀਆਂ ਵਿਦਿਆਰਥਣਾਂ ਮੌਜੂਦ ਸਨ। ਪ੍ਰੋਗਾਮ ਨੂੰ ਲੜੀ ਵਿੱਚ ਪਿਰੋਣ ਦੀ ਭੁਮਿਕਾ ਮੈਡਮ ਗੁਰਮੀਤ ਗੀਤਾ, ਸੰਗੀਤ ਵਿਭਾਗ ਦੇ ਨਾਲ ਵਿਦਿਆਰਥਣ ਰਾਜਦੀਪ ਅਤੇ ਮਨੀਸ਼ਾ ਨੇ ਨਿਭਾਈ।