ਜਲੰਧਰ, 5 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਅੱਜ ਦੀ ਇਹ ਕਾਨਫਰੰਸ ਪੰਜਾਬੀ ਸ਼ਾਰਟ ਫਿਲਮ ਇੰਮਪੈਕਟ ਦੇ ਰਿਲੀਜ਼ ਦੇ ਸਿਲਸਿਲੇ ਵਿੱਚ ਕੀਤੀ ਜਾ ਰਹੀ ਹੈ ਜੋ ਕਿ 6 ਮਾਰਚ ਨੂੰ ਸ਼ਾਮੀ 7.30 ਵਜੇ ਯੂਟਿਊਬ ’ਤੇ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਪ੍ਰੈਸ ਕਾਨਫਰੰਸ ਵਿੱਚ ਸਾਡੇ ਮੁੱਖ ਮਹਿਮਾਨ ਹਨ ਸ਼੍ਰੀ ਦੀਪਕ ਬਾਲੀ ਜੀ। ਇਹ ਫਿਲਮ ਮਾਂ ਵੱਲੋਂ ਆਪਣੇ ਬੱਚੇ ਨੂੰ ਦਿੱਤੀਆਂ ਗਈਆਂ ਸਿੱਖਿਆਵਾਂ ਦੇ ਉਤੇ ਅਧਾਰਿਤ ਹੈ ਤੇ ਉਹ ਸਿੱਖਿਆਵਾਂ ਕਿਵੇਂ ਬੱਚੇ ਨੂੰ ਆਪਣੀ ਜ਼ਿੰਦਗੀ ਦੇ ਹਰ ਪੜਾਅ ਵਿੱਚ ਕੰਮ ਆਉਂਦੀਆਂ ਹਨ। ਇਸ ਫਿਲਮ ਦਾ ਇੰਟਰਨੈਸ਼ਨਲ ਪ੍ਰੀਮੀਅਰ ਸਿੱਖ ਲੈਂਸ ਆਰਟ ਫਿਲਮ ਫੈਸਟੀਵਲ ਵੱਲੋਂ ਕੈਲੀਫੇਰਨੀਆਂ, ਅਮਰੀਕਾ ਵਿੱਚ ਕੀਤਾ ਗਿਆ ਜਿੱਥੇ ਇਸ ਫਿਲਮ ਦੀ ਸ਼ਾਲਾਘਾ ਹੋਈ ਤੇ ਇਸ ਫਿਲਮ ਨੂੰ ਬੈਸਟ ਕ੍ਰੀਏਟਿਵ ਮੀਡੀਆ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਫਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਹਨ ਜਸਵਿੰਦਰ ਸਿੰਘ ਬਵੇਜਾ, ਕਨਿਕਾ ਸੂਦ ਤੇ ਮਾਸਟਰ ਦਮਨਜੋਤ ਸਿੰਘ ਚੱਡਾ। ਇਸ ਫਿਲਮ ਦੇ ਲੇਖਕ ਤੇ ਡਾਇਰੈਕਟਰ ਹਨ ਹਰਜੀਤ ਸਿੰਘ ਓਬਰਾਏ ਤੇ ਇਸ ਫਿਲਮ ਦੇ ਪ੍ਰੋਡੀਊਸਰ ਹਨ ਜਸਮੀਤ ਸਿੰਘ ਕੋਹਲੀ ਤੇ ਨਾਲ ਹੀ ਕੋ-ਪ੍ਰੋਡੀਊਸਰ ਹਨ ਪ੍ਰਿੰਸ ਪਾਲ ਸਿੰਘ ਤੇ ਗਗਨੀਤ ਕੌਰ ਕਾਲੜਾ ਹਨ। ਇਹ ਫਿਲਮ ਬਣਾਉਣ ਵਿੱਚ ਸ. ਜਗਜੀਤ ਸਿੰਘ ਗਾਬਾ ਜੀ ਪ੍ਰਧਾਨ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਪ੍ਰੈਸ ਕਾਨਫਰੰਸ ਵਿੱਚ ਸ਼੍ਰੀ ਦੀਪਕ ਬਾਲੀ ਜੀ, ਸ਼੍ਰੀ ਗੁਰਮੀਤ ਸਿੰਘ ਜੀ, ਜਸਵਿੰਦਰ ਸਿੰਘ ਵੇਜਾ ਜੀ, ਹਰਜੀਤ ਸਿੰਘ ਓਬਰਾਏ, ਪ੍ਰਿੰਸ ਪਾਲ ਸਿੰਘ, ਤਰਪਨ ਘਈ, ਜਸਮੀਤ ਸਿੰਘ ਕੋਹਲੀ, ਮਨਪ੍ਰੀਤ ਸਿੰਘ ਗਾਬਾ, ਅਰਿੰਜਰਜੀਤ ਸਿੰਘ ਚੱਡਾ ਜੀ, ਗੁਰਕਰਨ ਸਿੰਘ ਅਤੇ ਇੰਦਰਪ੍ਰੀਤ ਸਿੰਘ ਆਦਿ ਮੌਜੂਦ ਸਨ।