ਫਰੀਦਕੋਟ, 5 ਮਾਰਚ (ਗੁਰਜੀਤ ਰੋਮਾਣਾ)-ਜਿਲ੍ਹਾ ਪਧਰ ਤੇ ਗਠਿਤ ਜਿਲ੍ਹਾ ਬਾਲ ਸੁਰਖਿਆ ਯੂਨਿਟ ਅਤੇ ਜਿਲ੍ਹਾ ਟ੍ਰੈਫਿਕ ਪੁਲਿਸ ਦੀ ਗਠਿਤ ਕਮੇਟੀ ਵਲੋਂ ਵਲੋਂ ਅਜ ਫਰੀਦਕੋਟ ਦੇ ਵਖ-ਵਖ ਸਕੂਲਾਂ ਵਿਚ ਜਾ ਕੇ ਸਕੂਲੀ ਵਾਹਨਾ ਦੀ ਚੈਕਿੰਗ ਕੀਤੀ ਗਈ ਅਤੇ “ ਸੇਫ ਵਾਹਨ ਪਾਲਿਸੀ ” ਦੀਆਂ ਸ਼ਰਤਾਂ ਨਾ ਪੂਰੀਆਂ ਕਰਨ ਵਾਲੀਆਂ 7 ਸਕੂਲੀ ਵਾਹਨਾਂ ਦੇ ਚਲਾਨ ਕਟੇ। ਇਹ ਜਾਣਕਾਰੀ ਜ਼ਿਲ੍ਹਾ ਬਾਲ ਸੁਰਖਿਆ ਅਫਸਰ ਸ਼੍ਰੀ ਰਿਪਨਬੀਰ ਸਿੰਘ ਜੋਸਨ ਨੇ ਦਿਤੀ। ਉਨ੍ਹਾਂ ਦਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾ ਅਨੁਸਾਰ ਪੰਜਾਬ ਰਾਜ ਬਾਲ ਅਧਿਕਾਰ ਰਖਿਆ ਕਮਿਸ਼ਨ ਦੀ ਅਗਵਾਈ ਹੇਠ “ ਸੇਫ ਸਕੂਲ ਵਾਹਣ ਪਾਲਿਸੀ‘‘ ਜਿਸ ਦੇ ਅਧੀਨ ਸਕੂਲਾਂ ਵਲੋਂ ਬਚਿਆਂ ਨੁੰ ਘਰੋਂ ਸਕੂਲ ਅਤੇ ਵਾਪਿਸ ਛਡਣ ਦਾ ਪ੍ਰਬੰਧ ਕੀਤਾ ਜਾਂਦਾ ਹੈ, ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ। ਅਜ ਟੀਮ ਵਲੋਂ ਫਰੀਦਕੋਟ ਦੇ ਵਖ-ਵਖ ਸਕੂਲਾਂ ਵਿਚ ਜਾ ਕੇ ਸਕੂਲੀ ਵਾਹਨਾ ਦੀ ਚੈਕਿੰਗ ਕੀਤੀ ਗਈ। ਇਸ ਟੀਮ ਵਲੋਂ ਮੌਕੇ ਤੇ ਬਸ ਡਰਾਇਵਰਾ ਨੂੰ ਪਾਲਿਸੀ ਅਨੁਸਾਰ ਬਣਦੀ ਕਾਰਵਾਈ ਕਰਨ ਖਾਸ ਕਰਕੇ ਗਡੀਆਂ ਵਿਚ ਸਪੀਡ ਗਵਰਨਰ, ਸੀ.ਸੀ.ਟੀ.ਵੀ. ਕੈਮਰੇ, ਲੇਡੀ ਅਟੈਂਡਟ ਆਦਿ ਦੀ ਉਪਲਬਤਾ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ। ਉਨ੍ਹਾਂ ਇਹ ਗਲ ਸਪਸ਼ਟ ਕੀਤੀ ਕਿ “ਸੇਫ ਸਕੂਲ ਵਾਹਣ ਪਾਲਿਸੀ ਦੀਆਂ ਸ਼ਰਤਾਂ ਦੇ ਖਰ੍ਹਾ ਨਾ ਉਤਰਨ ਵਾਲੇ ਸਕੂਲ ਵਾਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਲਾਗੂ ਕਰਵਾਉਣ ਵਿਚ ਕਿਸੇ ਕਿਸਮ ਦੀ ਢਿਲ ਨਹੀ ਦਿਤੀ ਜਾਵੇਗੀ ਕਿਉਂਕਿ ਇਸ ਦਾ ਸਿਧਾ ਸੰਬੰਧ ਦੇਸ਼ ਦੇ ਭਵਿਖ ਭਾਵ ਬਚਿਆਂ ਦੀ ਸੁਰਖਿਆਂ ਨਾਲ ਹੈ। ਇਸ ਟੀਮ ਵਿਚ ਹੈਡ ਕਾਂਸਟੇਬਲ ਰਜਿੰਦਰ ਸਿੰਘ ਸੋਢੀ, ਪਰਮਜੀਤ ਸਿੰਘ ਅਤੇ ਜਗਮੀਤ ਕੌਰ ਪੁਲਿਸ ਮਲਾਜਮ ਵੀ ਹਾਜ਼ਰ ਸਨ।