ਲੋਕਾਂ ਦੀ ਭਾਰੀ ਮੰਗ ’ਤੇ ਥਾਣੇਦਾਰ ਸੰਜੀਵਣ ਕੁਮਾਰ ਨੂੰ ਦੁਬਾਰਾ ਚੋਂਕੀ ਬੱਸ ਅੱਡਾ ਵਿਖੇ ਤਾਇਨਾਤ

ਤਰਨ ਤਾਰਨ, 3 ਮਾਰਚ (ਆਹਲੂਵਾਲੀਆ)- ਬੱਸ ਅੱਡਾ ਚੋਂਕੀ ਵਿੱਚ ਕੁਝ ਦਿਨ ਲਈ ਨਵਾ ਇੰਚਾਰਜ ਲਗਾਇਆ ਗਿਆ ਸੀ ਇੰਨਾ ਥੋੜੇ ਦਿਨਾ ਵਿੱਚ ਇਲਾਕੇ ਵਿੱਚ ਕਈ ਕੋਠੀਆ ਵਿੱਚ ਚੋਰੀਆ ਹੋ ਗਈਆ ਤੇ ਅੱਡੇ ਦੇ ਨਜਦੀਕ ਚੈਨ ਸਨੈਚਰਾ ਨੇ ਅੱਤ ਮਚਾ ਦਿਤੀ ਸਾਰੇ ਇਲਾਕੇ ਦੇ ਮੋਹਤਬਾਰ ਲੋਕਾ ਨੇ ਐਸ ਐਸ ਪੀ ਤੋ ਮੰਗ ਕੀਤੀ ਕਿ ਜੋ ਪਹਿਲਾ ਇੰਚਾਰਜ ਸੰਜੀਵਣ ਕੁਮਾਰ ਸੀ ਉਸਨੂੰ ਦੁਬਾਰਾ ਲਗਾਇਆ ਜਾਵੇ।ਇਲਾਕੇ ਦੀ ਮੰਗ ਤੇ ਸੰਜੀਵਣ ਕੁਮਾਰ ਨੂੰ ਫਿਰ ਬੱਸ ਅੱਡਾ ਚੋਂਕੀ ਦਾ ਇੰਚਾਰਜ ਬਣਾਇਆ ਗਿਆ ਹੈ ਚਾਰਜ ਲੈਂਦਿਆ ਹੀ ਉਹਨਾ ਨੇ ਪੁਰੀ ਪੁਲਿਸ ਟੀਮ ਨਾਲ ਚੋਰਾ ਉਚੱਕਿਆ ਨੁੰ ਸਲਾਖਾ ਪਿਛੇ ਲੈ ਆਦਾ ਹੈ ਅਜੇ ਥਾਣੇਦਾਰ ਨੂੰ 10 ਦਿਨ ਹੀ ਚਾਰਜ ਲਏ ਹੋਏ ਹਨ ਚੋਰ ਉਚੱਕਿਆ ਨਸ਼ਾ ਸੁਦਾਗਰਾ ਤੇ ਭੂੰਡ ਆਸ਼ਕਾ ਦੀ ਸ਼ਾਮਤ ਆ ਗਈ ਹੈ ਹੁਣ ਪਿਛਲੇ 10 ਦਿਨ ਚੋ ਇਲਾਕੇ ਵਿੱਚ ਕੋਈ ਚੋਰੀ ਕੋਈ ਵਾਰਦਾਤ ਨਹੀ ਹੋਈ ਹੈ ਇਹ ਸਭ ਕੁਝ ਨਵੇ ਥਾਣੇਦਾਰ ਦੀ ਰਾਤ ਦੀ ਗਸ਼ਤ ਚੋਕਾ ਵਿੱਚ ਡਿਉਟੀ ਅਤੇ ਮੁਸ਼ਤੈਦੀ ਨਾਲ ਡਿਉਟੀ ਕਰਕੇ ਹੋਇਆ ਹੈ ਭੂੰਡ ਆਸ਼ਕ ਇਹ ਕਹਿੰਦੇ ਸੁਣੇ ਗਏ ਕਿ ਬੱਸ ਅੱਡੇ ਦੇ ਨਜਦੀਕ ਤੇ ਫੋਕਲ ਪੁਆਇੰਟ ਵੱਲ ਨਾ ਜਾਵੋ ਬੈੜਾ ਥਾਣੇਦਾਰ ਆ ਗਿਆ ਜੇ।ਪੱਤਰਕਾਰਾ ਨਾਲ ਗੱਲਬਤਾ ਕਰਦਿਆ ਇੰਚਾਰਜ ਸੰਜੀਵਣ ਕੁਮਾਰ ਨੇ ਕਿਹਾ ਕਿ ਮੇਰੇ ਨਾਲ ਮੁੱਖ ਮੁਨਸ਼ੀ ਦਿਲਬਾਗ ਸਿੰਘ ਤੇ ਬਾਕੀ ਸਾਰੇ ਮੁਲਾਜਮ ਪੂਰੀ ਤਨਦੇਹੀ ਨਾਲ ਡਿਉਟੀ ਨਿਭਾ ਰਹੇ ਹਨ। ਚੋਂਕੀ ਵਿੱਚ ਆਉਣ ਵਾਲੇ ਸ਼ਿਕਾਇਤਕਰਤਾ ਨੁੰ ਪਹਿਲ ਦੇ ਅਧਾਰ ਤੇ ਉਸਦਾ ਕੰਮ ਫੌਰੀ ਤੌਰ ਤੇ ਕੀਤਾ ਜਾਦਾ ਹੈ।ਕਾਮਰੇਡ ਸੁਖਵੰਤ ਸਿੰਘ ਗੋਹਲਵਾੜ ਨੇ ਕਿਹਾ ਕਿ ਇਹ ਥਾਣੇਦਾਰ ਨਾ ਤਾ ਰਿਸ਼ਵਤ ਲੈਂਦਾ ਹੈ ਅਤੇ ਨਾ ਹੀ ਸ਼ਿਫਾਰਸ਼ ਮੰਨਦਾ ਹੈ ਇਸ ਲਈ ਲੋਕਾ ਦੀ ਭਾਰੀ ਮੰਗ ਤੇ ਇਸ ਚੋਂਕੀ ਦਾ ਇੰਚਾਰਜ ਲਗਾਇਆ ਗਿਆ ਹੈ ਵਰਨਣਯੋਗ ਹੈ ਜਦੋ ਦੀ ਚੋਂਕੀ ਹੋਂਦ ਵਿੱਚ ਆਈ ਹੈ ਸੰਜੀਵਣ ਕੁਮਾਰ ਨੁੰ ਚੋਥੀ ਵਾਰ ਇਥੇ ਸੇਵਾ ਕਰਨ ਦਾ ਮੋਕਾ ਮਿਲਿਆ ਹੈ ਹੁਣ ਇਲਾਕੇ ਵਿੱਚ ਵਾਰਦਾਤਾ ਨੂੰ ਠੱਲ ਪੈ ਗਈ ਹੈ ਕਿਉਕਿ ਸੰਜੀਵਣ ਕੁਮਾਰ ਤੇ ਮੁੱਖ ਮੁਨਸ਼ੀ ਦਿਲਬਾਗ ਤੇ ਪੂਰੀ ਟੀਮ ਰਾਤ ਨੂੰ ਆਪਣੇ ਮੋਟਰਸਾਈਕਲਾ ਤੇ ਸਾਰੀ ਰਾਤ ਗਸ਼ਤ ਕਰਦੇ ਹਨ ਇਸੇ ਲਈ ਸਮਾਜ ਵਿਰੋਧੀ ਤੱਤਵ ਇਲਾਕੇ ਦੀਆ ਜੂੰਹਾ ਛੱਡ ਗਏ ਹਨ।

Send this to a friend