ਰਿੰਪਲਦੀਪ ਕੌਰ ਨੇ ਪਾਸਿੰਗ ਆਊਟ ਪਰੇਡ ਦੌਰਾਨ ਪ੍ਰਾਪਤ ਕੀਤਾ ਪਹਿਲਾ ਸਥਾਨ

ਝਬਾਲ, 3 ਮਾਰਚ (ਜਤਿੰਦਰ ਸ਼ਰਮਾ)- ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਦੇਖ ਰੇਖ ਹੇਠ ਚੱਲ ਰਹੀ ਵਿਦਿਅਕ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈਕੰ ਪਬਲਿਕ ਸਕੂਲ (ਚੀ.ਖਾ.ਦੀ.ਚੈ.ਸੁ) ਝਬਾਲ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਇਸ ਸੰਸਥਾ ਤੋਂ ਸਿੱਖਿਆ ਪ੍ਰਾਪਤ ਕਰ ਚੁੱਕੀ ਵਿਦਿਆਰਥਣ ਰਿੰਪਲਦੀਪ ਕੌਰ ਪੁੱਤਰੀ ਸ. ਰੇਸ਼ਮ ਸਿੰਘ ਨੇ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਦੇ ਅਹੁਦੇ ਦੀ ਪੁਲਿਸ ਅਕੈਡਮੀ ਫਿਲੌਰ ਵਿੱਖੇ 28/02/2018 ਨੂੰ ਕਰਵਾਈ ਗਈ ਪਾਸਿੰਗ ਆਊਟ ਪਰੇਡ ਦੌਰਾਨ ਆਲ ਰਾਉਂਡਰ ਪਹਿਲਾ ਸਥਾਨ ਪ੍ਰਾਪਤ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਨਮਾਨ ਹਾਸਲ ਕੀਤਾ। ਰਿੰਪਲਦੀਪ ਕੌਰ ਨੇ ਇਸ ਕਾਮਯਾਬੀ ਦਾ ਸਿਹਰਾ ਆਪਣੇ ਸਕੂਲ ਦੇ ਪ੍ਰਿੰਸੀਪਲ ਮੈਡਮ ਉਰਮਿੰਦਰ ਕੌਰ ਜੀ ਅਤੇ ਸਮੂਹ ਮਿਹਨਤੀ ਸਟਾਫ ਨੂੰ ਦਿੰਦੇ ਹੋਏ ਕਿਹਾ ਕਿ ਬੱਚਾ ਜਿੰਦਗੀ ਵਿੱਚ ਤਾ ਹੀ ਤਰੱਕੀ ਦੀਆਂ ਮੰਜ਼ਲਾ ਸਰ ਕਰਦਾ ਹੈ ਜੇ ਕਰ ਉਸ ਦੀ ਸ਼ੁਰੂਆਤੀ ਪੜ੍ਹਾਈ ਦੀ ਨੀਹ ਚੰਗੀ ਹੋਵੇ। ਸਕੂਲ ਦੇ ਪ੍ਰਿੰਸੀਪਲ ਨੇ ਰਿੰਪਲਦੀਪ ਕੌਰ ਨੂੰ ਭਵਿੱਖ ਵਿੱਚ ਹੋਰ ਵੀ ਤਰੱਕੀ ਦੀਆਂ ਬੁਲੰਦੀਆਂ ਹਾਸਲ ਕਰਨ ਦਾ ਅਸ਼ੀਰਵਾਦ ਦਿੱਤਾ।

Send this to a friend