ਸਰਦੂਲਗੜ੍ਹ, 27 ਫਰਵਰੀ (ਵਿਪਨ ਗੋਇਲ)-ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਵਲੋ ਮਾਰਕਫੈਡ ਦੇ ਗੋਦਾਮ ਅੱਗੇ ਸਿੰਦਾ ਸਿੰਘ ਸੈਕਟਰੀ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦੀ ਪਾਲਿਸੀ 2018-19 ਦੀਆਂ ਕਾਪੀਆਂ ਸਾੜੀਆ ਗਈਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਲਿਤ ਵਿਰੋਧੀ ਸਾਬਿਤ ਹੋ ਰਹੀ ਹੈ। ਜਿਸ ਨੇ ਗਰੀਬ ਦਲਿਤ ਮਜਦੂਰਾਂ ਨਾਲ ਵਾਅਦੇ ਕਰਕੇ ਧੋਖਾ ਕੀਤਾ ਹੈ। ਦੇਸ਼ ਅੰਦਰ ਸ਼ਾਇਦ ਹੀ ਅਜਿਹੀ ਕੋਈ ਸਰਕਾਰ ਹੋਵੇਗੀ ਜ਼ੋ ਸੱਤਾ ਵਿੱਚ ਆਉਦੇ ਹੀ ਸਾਰੇ ਵਾਅਦੇ ਮੁਕਰ ਗਈ ਹੋਵੇ। ਕੈਪਟਨ ਅਮਰਿੰਦਰ ਸਿੰਘ ਚੋਣਾਂ ਤੋ ਪਹਿਲਾਂ ਪੰਜਾਬ ਦੇ ਸਮੂਹ ਪੱਲੇਦਾਰਾਂ ਨਾਲ ਜ਼ੋ ਵਾਅਦੇ ਕੀਤੇ ਸਨ ਉਨ੍ਹਾਂ ਵਿਚੋ ਇੱਕ ਵੀ ਪੂਰਾ ਨਹੀ ਹੋਇਆ ਸਗੋ ਪਹਿਲਾਂ ਤੋ ਚੱਲ ਰਹੀਆਂ ਪਾਲਿਸੀਆ ਵੀ ਇੱਕ ਇੱਕ ਕਰਕੇ ਖਤਮ ਕੀਤੀਆ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਜੇਕਰ 12 ਮਾਰਚ ਦੀ ਪਟਿਆਲਾ ਰੈਲੀ ਤੋ ਪਹਿਲਾਂ ਮਸਲਾ ਹੱਲ ਨਾ ਹੋਇਆ ਤਾਂ ਪੰਜਾਬ ਦੇ ਸਮੂਹ ਪੱਲੇਦਾਰ ਪਰਿਵਾਰਾਂ ਸਮੇਤ ਇਸ ਨਿਕੰਮੀ ਸਰਕਾਰ ਦੇ ਖਿਲਾਫ ਅਣਮਿੱਥੇ ਸਮੇਂ ਲਈ ਧਰਨਾ ਤੇ ਰੋਸ ਮੁਜਾਹਰਾ ਕਰਨਗੇ।ਇਸ ਮੌਕੇ ਗੁਰਮੇਲ ਸਿੰਘ ਬਿੱਲੂ, ਸੀਤਾ ਸਿੰਘ, ਪਾਵਰ ਸਿੰਘ, ਸੀਰਾ ਸਿੰਘ, ਸਤਗੁਰ ਸਿੰਘ, ਗੁਰਮੀਤ ਸਿੰਘ ਨਿੱਕਾ, ਸੂਬਾ ਸਕੱਤਰ ਸ਼ਿੰਦਰਪਾਲ ਸਿੰਘ ਚਕੇਰੀਆ, ਨਿਰਮਲ ਦਾਸ ਬੁਢਲਾਡਾ, ਬੋਘਾ ਸਿੰਘ, ਦਰਸ਼ਨ ਸਿੰਘ ਬਰੇਟਾ, ਸਰੂਪ ਸਿੰਘ ਗੁਰਨੇ, ਸੰਦੀਪ ਸਿੰਘ ਭੀਖੀ, ਬੱਬੂ ਸਿੰਘ ਭੀਖੀ ਆਦਿ ਹਾਜਰ ਸਨ।