ਜਲੰਧਰ, 27 ਫਰਵਰੀ (ਪੰਜਾਬ ਟਾਇਮਜ਼ ਬ੍ਯਿਊਰੋ)-ਲਾਇਲਪੁਰ ਖ਼ਾਲਸਾ ਕਾਲਜ ਦੇ ਪੀ. ਜੀ. ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵੱਲੋਂ ਸਲਾਨਾ ਇੰਟਰ ਕਾਲਜ ਮੁਕਾਬਲੇ ਫਲੳਸਮੳ 2018 ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਫਗਵਾੜਾ, ਗੁਰਦਾਸਪੁਰ ਸ਼ਹਿਰਾਂ ਦੇ 20 ਕਾਲਜਾਂ ਦੇ 423 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੂੰ 19 ਵੱਖੋਂ-ਵੱਖ ਪ੍ਰਤਿਯੋਗਤਾਵਾਂ ਜਿਵੇਂ ਟੈਕ ਜੀ.ਡੀ, ਐਡ-ਮੈਡ ਸ਼ੋੳ, ਵੈਬ ਪਾਰਟਲ ਡਿਵਿਲਪਮੈਂਟ, ਸੋਫਟਵੇਅਰ ਸ਼ੋਅਕੇਸ, ਡਿਬਗਿੰਗ, ਲੋਗੋ ਡਿਜ਼ਾਈਨਿੰਗ, ਲੋਜਿਕ ਵਰਲਪੂਲ, ਟੈਸਟ ਯੂਅਰ ਟੈਕਨੀਕਲ ਸਕਿਲੱਜ਼, ਹੈਂਡਜ਼ ਆਨ ਕੀਬੋਰਡ, ਨੈਟ ਸੈਵੀ, ਆਈ.ਟੀ. ਕਾਰਟੂਨਿੰਗ, ਪਿਕਸਲ ਪਲੱਸ, ਆਈਡੀਆ ਸਨੈਪਸ਼ੋਟਜ਼, ਆੲ.ਿਟੀ.ਐਕਟੈਮਪੋਰ, ਆਈ.ਟੀ.ਕਵਿੱਜ਼, ਆਈ.ਟੀ.ਇਨ ਕਲਰਜ਼, ਆਈ.ਟੀ. ਕੋਲਾਜ, ਕਵਿਰੀ ਮਾਇਸਟਰੋ ਅਤੇ ਕੋਰਿਔਗ੍ਰਾਫੀ ਵਿੱਚ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਮਿਲਿਆ। ਇਸ ਮੌਕੇ ਜਲੰਧਰ ਸੈਂਟਰਲ ਤੋਂ ਵਿਧਾਇਕ ਸ਼੍ਰੀ ਰਜਿੰਦਰ ਬੇਰੀ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਦਾ ਸੁਆਗਤ ਕਾਲਜ ਦੀ ਪ੍ਰਬੰਧਕੀ ਕਮੇਟੀ ਸਰਦਾਰਨੀ ਬਲਬੀਰ ਕੌਰ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਡੀਨ ਪ੍ਰਬੰਧਨ ਅਤੇ ਵਿਭਾਗ ਮੁਖੀ ਡਾ. ਮਨੋਹਰ ਸਿੰਘ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ ਗਿਆ।ਵਿਦਿਆਰਥੀਆਂ ਦਾ ਸੰਬੋਧਨ ਕਰਦਿਆਂ ਉਨ੍ਹਾਂ ਕਾਲਜ ਵਲੋਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਮੁਹੱਈਆ ਕਰਵਾਏ ਜਾਂਦੇ ਇਸ ਮਹੱਤਵਪੂਰਣ ਮੰਚ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਕੈਰੀਅਰ ਬਣਾਉਣ ਲਈ ਆਪਣੇ ਹੀ ਦੇਸ਼ ਨੂੰ ਤੱਵਜ਼ੋਂ ਦੇਣ ਦੀ ਅਪੀਲ ਕੀਤੀ। ਸਰਦਾਰਨੀ ਬਲਬੀਰ ਕੌਰ ਜੀ ਨੇ ਪਲਾਜ਼ਮਾ ਦੇ ਸਫਲ ਆਯੋਜਨ ਲਈ ਪ੍ਰਿੰਸੀਪਲ ਅਤੇ ਪੂਰੇ ਵਿਭਾਗ ਦੀ ਪ੍ਰ੍ਰਸ਼ੰਸਾ ਕੀਤੀ ਤੇ ਹਰ ਸਾਲ ਅਜਿਹੇ ਪ੍ਰੋਗਰਾਮਾਂ ਦੇ ਪ੍ਰਬਧਨ ਲਈ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ।ਆਏ ਮਹਿਮਾਣਾਂ ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵੱਲੋਂ ਜੀ ਆਇਆ ਕਿਹਾ। ਉਨ੍ਹਾਂ ਕਾਲਜ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ ਅਤੇ ਆਪਣੀ ਲਗਨ ਤੇ ਮਿਹਨਤ ਨਾਲ ਹਰ ਫਰੰਟ ‘ਤੇ ਕਾਲਜ ਅਤੇ ਦੇਸ਼ ਦਾ ਨਾਂ ਚਮਕਾਉਣ ਦੀ ਪ੍ਰੇਰਨਾ ਦਿੱਤੀ। ਵਿਭਾਗ ਡਾ. ਮਨੋਹਰ ਸਿੰਘ ਨੇ ਪ੍ਰੋਗਰਾਮ ਦੇ ਆਯੋਜਨ ਲਈ ਕਾਲਜ ਦੀ ਪ੍ਰਬੰਧਕੀ ਕਮੇਟੀ ਤੇ ਪ੍ਰਿੰਸੀਪਲ ਦਾ ਦੰਨਵਾਦ ਕੀਤਾ ਅਤੇ ਇਸ ’ਚ ਹਿੱਸਾ ਲੈਣ ਪਹੁੰਚੇ ਸਾਰੇ ਕਾਲਜਾਂ ਤੋਂ ਆਏ ਅਧਿਆਪਕਾਂ ਜੱਜਾਂ ਅਤੇ ਵਿਦਿਆਰਥੀਆਂ ਦਾ ਵੀ ਸੁਆਗਤ ਕੀਤਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੀ ਪ੍ਰਬੰਧਨ ਕਮੇਟੀ ਦੇ ਪ੍ਰਧਾਨ, ਸਰਦਾਰਨੀ ਬਲਬੀਰ ਕੌਰ ਵੱਲੋਂ ਕੀਤੀ ਗਈ, ਜਿਨ੍ਹਾਂ ਇਸ ਮੁਕਾਬਲੇ ਨੂੰ ਓਪਨ ਡੈਕਲੈਅਰ ਕੀਤਾ। ਇਸ ਮੌਕੇ ਰਿਟਾਇਰਡ ਆਈ.ਟੀ. ਐਡਵਾਈਜ਼ਰ, ਯੂ.ਕੇ. ਸਰਕਾਰ, ਸ. ਹਰਗੁਰਦਿਆਲ ਸਿੰਘ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।