ਸ੍ਰੀ ਅਨੰਦਪੁਰ ਸਾਹਿਬ, 22 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)-ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਧ ਰਹੇ ਵਪਾਰ ਦੇ ਮੱਦੇਨਜ਼ਰ ਜਿੱਥੇ ਦਿਨੋਂ ਦਿਨ ਸੈਲਾਨੀਆਂ ਦੀ ਆਮਦ ਵੱਧ ਰਹੀ ਹੈ ਉਥੇ ਹੀ ਸੈਲਾਨੀਆਂ ਦੀ ਸੁਖ ਸੁਵਿਧਾ ਲਈ ਹੋਟਲਾਂ ਦਾ ਨਿਰਮਾਣ ਵੀ ਹੋ ਰਿਹਾ ਹੈ। ਇਸੇ ਤਰਾਂ ਇਕ ਨਵਾਂ ਹੋਟਲ ‘‘ਟੈਂਪਲ ਵਿਊੂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿਚਕਾਰ ਪੈਂਦੇ ਰਸਤੇ ਵਿਚ ਖੁੱਲਿਆ ਹੈ ਜਿਸਦਾ ਅੱਜ ਉਦਘਾਟਨ ਹੋਇਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹੋਟਲ ਦੇ ਮਾਲਕ ਤਰਲੋਚਨ ਸਿੰਘ ਚੱਠਾ ਨੇ ਦੱਸਿਆ ਕਿ ਇਸ ਹੋਟਲ ਵਿਚ ਅਸੀਂ ਸੈਲਾਨੀਆਂ ਲਈ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਵਾਂਗੇ, ਜਿਸ ਵਿਚ 24 ਘੰਟੇ ਬਿਜਲੀ ਅਤੇ ਪਾਣੀ, ਹੋਟਲ ਦੇ ਬਾਹਰ 24 ਘੰਟੇ ਏ ਟੀ ਐਮ ਦੀ ਸੁਵਿਧਾ, ਫ੍ਰੀ ਵਾਈ ਫਾਈ, ਬਜ਼ੁਰਗਾਂ ਲਈ ਲਿਫਟ ਤੋਂ ਇਲਾਵਾ ਹਰ ਤਰਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਵਾਂਗੇ।
ਉਹਨਾਂ ਦੱਸਿਆ ਕਿ ਗੁਰੂ ਘਰ ਦੇ ਦਰਸ਼ਨ ਕਰਨ ਵਾਲਿਆਂ ਲਈ ਇਹ ਬਹੁਤ ਹੀ ਢੁੱਕਵੀਂ ਥਾਂ ਹੈ। ਇਸ ਸੰਬੰਧੀ ਅੱਜ ਇੱਥੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਵਲੋਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਗੁਰਬਾਣੀ ਕੀਰਤਨ ਵੀ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲਿਆਂ ਵਲੋਂ ਤਰਲੋਚਨ ਸਿੰਘ ਚੱਠਾ ਨੂੰ ਸਿਰੋਪਾੳ ਦੇਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ, ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਮਾਤਾ ਗੁਰਚਰਨ ਕੌਰ, ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਹਰਤੇਗਬੀਰ ਸਿੰਘ ਤੇਗੀ, ਰਵਿੰਦਰ ਸਿੰਘ ਰਤਨ, ਮਨਿੰਦਰਪਾਲ ਸਿੰਘ, ਡਾ:ਪਲਵਿੰਦਰ ਸਿੰਘ ਕੰਗ, ਸੁਖਦੇਵ ਸਿੰਘ, ਪ੍ਰਿਤਪਾਲ ਸਿੰਘ ਗੰਡਾ, ਪਰਮਜੀਤ ਸਿੰਘ ਦਿਉਲ, ਜੰਗ ਸਿੰਘ, ਕਰਨੈਲ ਸਿੰਘ ਰੱਕੜ, ਜੈਮਲ ਸਿੰਘ ਭੜੀ, ਗੁਰਬਖਸ਼ ਸਿੰਘ, ਸੋਨੂੰ ਕੌਸ਼ਲ, ਦਰਸ਼ਨ ਸਿੰਘ, ਇੰਦਰਪਾਲ ਸਿੰਘ, ਜਤਿੰਦਰ ਸਿੰਘ, ਕੁਲਵਿੰਦਰ ਸਿੰਘ, ਬੀਬੀ ਸੁਰਿੰਦਰਪਾਲ ਕੌਰ, ਬੀਬੀ ਤੇਜਿੰਦਰ ਕੌਰ, ਬੀਬੀ ਗੁਰਜੀਤ ਕੌਰ, ਹਾਜ਼ਰ ਸਨ।