ਜਲੰਧਰ, 22 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਜੀ.ਐਨ.ਏ. ਯੂਨੀਵਰਸਿਟੀ ਫਗਵਾੜਾ ਵਿੱਚ ਹੋਏ ਇੰਟਰ ਕਾਲਜ ਮੁਕਾਬਲੇ ਵਿੱਚ ਤਿੰਨ ਇਨਾਮ ਜਿੱਤੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮਕੈਨੀਕਲ ਦੇ ਵਿਦਿਆਰਥੀਆਂ ਨੇ ਪ੍ਰੋਜੈਕਟ ਡਿਸਪਲੇ ਵਿੱਚ ਪਹਿਲਾ ਇਨਾਮ ਤੇ 11000 ਰੁਪਏ ਕੈਸ਼ ਐਵਾਰਡ ਹਾਸਿਲ ਕੀਤਾ।ਆਰਕੀਟੈਕਚਰਲ ਤੇ ਮਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਨੇ ਕੈਡ ਮੁਕਾਬਲੇ ਵਿੱਚ ਵੀ ਪਹਿਲਾ ਇਨਾਮ ਤੇ 11000 ਰੁਪਏ ਕੈਸ਼ ਐਵਾਰਡ ਹਾਸਿਲ ਕੀਤਾ। ਇਸੇ ਹੀ ਤਰਾਂ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਕੰਪਿਊਟਰ ਗ੍ਰਾਫਿਕਸ ਵਿੱਚ ਤੀਜਾ ਇਨਾਮ ਤੇ 3100 ਰੁਪਏ ਕੈਸ਼ ਐਵਾਰਡ ਜਿੱਤਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਸਟਾਫ ਦੀ ਸ਼ਲਾਘਾ ਕੀਤੀ।
ਇਸ ਮੌਕੇ ਸ੍ਰੀ ਰਾਜੀਵ ਭਾਟੀਆ ਅਡਵਾਈਜ਼ਰ ਸਟੂਡੈਂਟ ਚੈਪਟਰ, ਸ਼੍ਰੀਮਤੀ ਰਿਚਾ ਅਰੋੜਾ, ਮੈਡਮ ਕਿਰਨਜੀਤ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਗੋਰਵ ਸ਼ਰਮਾ ਅਤੇ ਸ੍ਰੀ ਚੇਤਨ ਸੂਰੀ ਹਾਜ਼ਿਰ ਸਨ