ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਮਜਾਰੇ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ 16 ਫਰਵਰੀ ਨੂੰ ਅਰੰਭ ਹੋਏ ਜਿਨ੍ਹਾ ਦੇ ਭੋਗ ਐਤਵਾਰ 18 ਫਰਵਰੀ ਨੂੰ ਸਵੇਰੇ 10 ਵਜੇ ਪਾਏ ਗਏ। ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਗੁਰਦਵਾਰਾ ਸਾਹਿਬ ਜੀ ਵਲੋਂ ਮੇਹਰ ਸਿੰਘ ਜੀੰ ਨੂੰ ਸਰੋਪਾ ਸਾਹਿਬ ਜੀ ਦੀ ਬਖਸ਼ੀਸ਼ ਕੀਤੀ ਗਈ। ਜਿਸ ਤੋਂ ਬਾਅਦ ਹਜੂਰੀ ਜੱਥੇ, ਭਾਈ ਬਲਵੰਤ ਸਿੰਘ, ਭਾਈ ਹਰਜਿੰਦਰ ਸਿੰਘ ਅਤੇ ਲੀਡਜ਼ ਤੋਂ ਪ੍ਰਦੀਪ ਕੌਰ ਭੱਚੂ ਦੇ ਕੀਰਤਨ ਜੱਥੇ ਨੇ ਸਾਧ ਸੰਗਤ ਜੀ ਨੂੰ ਗੁਰਬਾਣੀ ਨਾਲ ਜੋੜਿਆ। ਉਪਰੰਤ ਭਾਈ ਅਵਤਾਰ ਸਿੰਘ ਜੱਸੋਮਜਾਰਾ ਢਾਡੀ ਜੱਥੇ ਨੇ ਰਾਜਾ ਸਾਹਿਬ ਦੇ ਜੀਵਨੀ ਬਾਰੇ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਦੱਸਿਆ ਕਿ ਰਾਜਾ ਸਾਹਿਬ ਜੀ ਮਹਾਰਾਜ ਪਿੰਡ ਬਾਲੋਵਾਲ ਵਿਖੇ ਅਵਤਾਰ ਧਾਰਿਆ, ਆਪਣੇ ਜੀਵਨ ਵਿੱਚ ਨਾਮ ਸਿਮਰਨ ਕਰਕੇ ਸੰਗਤਾਂ ਨੂੰ ਤਾਰਿਆ ਜਿਸ ਕਾਰਨ ਅੱਜ ਵੀ ਦੇਸ਼ ਵਿਦੇਸ਼ ਵਿੱਚ ਸੰਗਤਾਂ ਰਾਜਾ ਸਾਹਿਬ ਜੀ ਨੂੰ ਤਿਹ ਦਿਲੋਂ ਸਤਿਕਾਰ ਕਰਦੀਆਂ ਹਨ ਅਤੇ ਸ਼ਰਧਾ ਭਾਵਨਾ ਨਾਲ ਉਨ੍ਹਾ ਦਾ ਜਨਮ ਦਿਹਾੜਾ ਮਨਾ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਗੁਰਦਵਾਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਜੋਗਾ ਸਿੰਘ ਜੀ ਨੇ ਸਟੇਜ ਤੋਂ ਬੋਲਦਿਆਂ ਬਰਤਾਨੀਆ ਦੇ ਵੱਖ ਵੱਖ ਸ਼ਹਿਰਾਂ ਤੋਂ ਆਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਸਾਰਿਆਂ ਨੂੰ ਰਾਜਾ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਵਧਾਈਆ ਦਿੱਤੀਆਂ। ਮੋਹਿੰਦਰ ਸਿੰਘ ਜੀ ਨੇ ਗੁਰਦਵਾਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ, ਗੁਰੂ ਜੀ ਦੀ ਪਿਆਰੀ ਸਾਧ ਸੰਗਤ ਅਤੇ ਸਮੂਹ ਸਿਹਯੋਗੀਆਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।
– ਤ੍ਰਿਲੋਚਨ ਸਿੰਘ ਵਿਰਕ (ਯੂ.ਕੇ.)