May 3, 2026 7:22 pm

ਕਿਸਾਨ ਯੂਨੀਅਨ ਪੰਜਾਬ ਵੱਲੋਂ 27 ਨੂੰ ਡੀ.ਐਸ.ਪੀ. ਦਫਤਰ ਫੂਲ ਅੱਗੇ ਧਰਨਾ

ਰਾਮਪੁਰਾ ਫੂਲ, 21 ਫਰਵਰੀ (ਮਨਪ੍ਰੀਤ ਸਿੰਘ ਗਿੱਲ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਸਿੱਧੂ, ਮੁਖਤਿਆਰ ਸਿੰਘ ਬੱਜੋਆਣਾ ਅਤੇ ਜਿਲ੍ਹਾ ਖਜਾਨਚੀ ਜਗਮੇਲ ਸਿੰਘ ਮਹਿਰਾਜ ਨੇ ਸਾਂਝੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਡੀਐਸਪੀ ਦਫਤਰ ਫੂਲ, ਥਾਣਾ ਫੂਲ ਅਤੇ ਥਾਣਾ ਰਾਮਪੁਰਾ ਸਿਟੀ ਅਧੀਨ ਕਿਸਾਨਾਂ ਦੀਆਂ ਸਬੰਧਤ ਮਹਿਕਮੇ ਬਾਰੇ ਪਿਛਲੇ ਡੇਢ ਸਾਲ ਤੋ ਦਰਖਾਸਤਾ ਲੰਬਿਤ ਪਈਆਂ ਹਨ ਜਿਨਾਂ ‘ਤੇ ਕੋਈ ਕਾਰਵਾਈ ਨਹੀਂ ਹੋਈ। ਜਿਸ ਦੇ ਰੋਸ ਵਜੋ ਮਿਤੀ 27 ਫਰਵਰੀ ਨੂੰ ਡੀ.ਐਸ.ਪੀ. ਫੂਲ ਦੇ ਦਫਤਰ ਅੱਗੇ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨਾ ਦੱਸਿਆ ਕਿ ਇਨਸਾਫ ਮਿਲਣ ਤੱਕ ਧਰਨਾ ਜਾਰੀ ਰਹੇਗਾ ਅਤੇ ਇਸ ਧਰਨੇ ਦੀ ਤਿਆਰੀ ਵਜੋ 22 ਫਰਵਰੀ ਨੂੰ ਸੇਲਬਰਾਹ , ਗੁੰਮਟੀ ਕਲਾਂ, ਭੋਡੀਪੁਰਾ ,ਸੁਰਜੀਤਪੁਰਾ , ਦਿਆਲਪੁਰਾ ਮਿਰਜਾ, ਬੁਰਜ ਗਿੱਲ , ਅਤੇ 23 ਫਰਵਰੀ ਨੂੰ ਢਿਪਾਲੀ , ਫੂਲ , ਬੱਜੋਆਣਾ , ਨਥਾਣਾ, ਕੋਠੇ ਰੱਥੜੀਆ ਮਹਿਰਾਜ , ਪੱਤੀ ਕਾਲਾ ਮਹਿਰਾਜ , ਪੱਤੀ ਸੌਲ ਮਹਿਰਾਜ ਆਦਿ ਪਿੰਡਾਂ ਵਿੱਚ ਘਰ ਘਰ ਜਾ ਕੇ ਸੁਨੇਹੇ ਲਾ ਕੇ ਕਿਸਾਨਾਂ ਮਜਦੂਰਾਂ ਨੂੰ ਧਰਨੇ ਵਿੱਚ ਲਿਆਉਣ ਲਈ ਪ੍ਰੇਰਤ ਕੀਤਾ ਜਾਵੇਗਾ। ਉਪਰੰਤ 27 ਫਰਵਰੀ ਨੂੰ ਡੀਐਸਪੀ ਦਫਤਰ ਫੂਲ ਅੱਗੇ ਵਿਸ਼ਾਲ ਧਰਨਾ ਲਾਕੇ ਪ੍ਰਸ਼ਾਸਨ ਨੂੰ ਸੁੱਤੀ ਨੀਂਦ ‘ਚੋਂ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

Send this to a friend