ਲਹਿਰਾਗਾਗਾ, 21 ਫਰਵਰੀ (ਰਣਜੀਤ ਵਾਲੀਆ)- ਜਿਲ੍ਹਾ ਪੁਲਸ ਮੁਖੀ ਮਨਦੀਪ ਸਿੰਘ ਸਿਧੂ ਵੱਲੋਂ ਸਮੁੱਚੇ ਜਿਲੇ ਅੰਦਰ ਸਮਾਜ ਵਿਰੋਧੀ ਅਨਸਰਾਂ ਵਿਰੁਧ ਚਲਾਈ ਮੁਹਿੰਮ ਤਹਿਤ ਥਾਣਾ ਸਦਰ ਲਹਿਰਾਗਾਗਾ ਦੇ ਇੰਚਾਰਜ ਜਸਵੀਰ ਸਿੰਘ ਤੂਰ ਅਤੇ ਸਿਟੀ ਇੰਚਾਰਜ ਧਰਮਵੀਰ ਚੌਧਰੀ ਦੀ ਯੋਗ ਅਗਵਾਈ ਹੇਠ ਪੁਲਸ ਨੇ ਸ਼ਹਿਰ ਵਿਚੋਂ ਚੋਰੀ ਹੋਏ ਵਹੀਕਲਾਂ ਸਮੇਤ ਇਕ ਨਬਾਲਿਗ ਲੜਕੇ ਸਮੇਤ ਤਿੰਨ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਸਵੀਰ ਸਿੰਘ ਤੂਰ ਤੇ ਸਿਟੀ ਇੰਚਾਰਜ ਧਰਮਵੀਰ ਚੌਧਰੀ ਨੇ ਦਸਿਆ ਕਿ ਮੁਖਬਰ ਵਲੋ ਮਿਲੀ ਇਤਲਾਹ ਤੇ ਸਿਟੀ ਇੰਚਾਰਜ ਚੌਧਰੀ ਨੇ ਜਗਤਾਰ ਸਿੰਘ ਪੁਤਰ ਮਹਿੰਦਰ ਸਿੰਘ ਨਿਵਾਸੀ ਗੁਰਨੇ ਕਲਾਂ, (ਜਿਸ ਤੇ ਅਠ ਮੁਕਦਮੇ ਦਰਜ ਹਨ ਅਤੇ ਕੁਝ ਵਿਚ ਭਗੋੜਾ ਸੀ) ਅਤੇ ਜਗਤ ਸਿੰਘ ਪੁਤਰ ਪ੍ਰਿਥੀ ਸਿੰਘ ਨਿਵਾਸੀ ਨਰਵਾਣਾ (ਹਰਿਆਣਾ)ਤੋ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ ਅਤੇ ਹੋਲਦਾਰ ਸੀਤਾ ਰਾਮ ਨੇ ਸਥਾਨਕ ਜਾਖਲ ਰੋਡ ਟੀ ਪੁਆਇੰਟ ਤੇ ਗੁਰਪ੍ਰੀਤ ਸਿੰਘ (13)ਪੁਤਰ ਜਗਤਾਰ ਸਿੰਘ ਗੁਰਨੇ ਕਲਾਂ ਨੂੰ ਸ਼ਹਿਰ ਵਿਚੋਂ ਚੋਰੀ ਕੀਤੀ ਐਕਟਿਵਾ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।