ਦਿੜਬਾ ’ਚ ਵਿਜੀਲੈਂਸ ਨੇ ਪਟਵਾਰੀ ਦਬੋਚਿਆ

ਦਿੜਬਾ ਮੰਡੀ, 21 ਫਰਵਰੀ (ਸਤਪਾਲ ਖਡਿਆਲ)- ਸੰਗਰੂਰ ਵਿਜੀਲੈਂਸ ਨੇ ਭ੍ਰਿਸਟਾਚਾਰ ਦੇ ਖਿਲਾਫ ਅਜ ਇਕ ਵਡੀ ਕਾਮਯਾਬੀ ਹਾਸਲ ਕੀਤੀ ਹੈ ।ਬੀਤੇ ਕਲ ਦਿੜ੍ਹਬਾ ਵਿਖੇ ਇਕ ਪਟਵਾਰੀ ਨੂੰ ਇਕ ਲਖ ਰੁਪਏ ਰਿਸ਼ਵਤ ਲੈਂਦਿਆ ਰੰਗੇ ਹਥੀ ਗਿਰਫਤਾਰ ਕੀਤਾ ਹੈ ।ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਡੀ ਐਸ ਪੀ ਵਿਜੀਲੈਂਸ ਹੰਸ ਰਾਜ ਨੇ ਦਸਿਆ ਕਿ ਕਥਿਤ ਦੋਸ਼ੀ ਹਰਦੀਪ ਸਿੰਘ ਜੋ ਕਿ ਪੇਸ਼ੇ ਵਜੋ ਪਟਵਾਰੀ ਹੈ ਉਸਨੂੰ ਇਕ ਲਖ ਰੁਪਏ ਨਗਦ ਰਿਸ਼ਵਤ ਲੈਂਦਿਆ ਰੰਗੇ ਹਥੀ ਫੜ ਲਿਆ ਹੈ । ਉਹਨਾ ਦਸਿਆ ਕਿ ਮੁਦਈ ਮਨੋਹਰ ਸਿੰਘ ਜਿੰਨਾ ਦਾ 117 ਕਨਾਲ ਜਮੀਨ ਦਾ ਵਿਵਾਦ ਚਲ ਰਿਹਾ ਹੈ ।ਜਿਸ ਦਾ ਉਹ ਕੋਰਟ ਕੇਸ ਹਾਰ ਗਿਆ ਹੈ ।ਕੋਰਟ ਕੇਸ ਹਾਰਨ ਤੋਂ ਬਾਅਦ ਮਨੋਹਰ ਸਿੰਘ ਨੇ ਕੋਰਟ ਦੇ ਫੈਸਲੇ ਖਿਲਾਫ ਅਡੀਸ਼ਨਲ ਸੈਸ਼ਨ ਜਜ ਕੋਲ ਅਪੀਲ ਕੀਤੀ ਹੋਈ ਸੀ ।ਜਿਸ ਤੋਂ ਬਾਅਦ ਉਹਨਾ ਦਿੜਬਾ ਦੇ ਪਟਵਾਰੀ ਨੂੰ ਮਿਲ ਕੇ ਦਸਿਆ ਕਿ ਜਮੀਨ ਉਪਰ ਫੈਸਲਾ ਤਾਂ ਆ ਚੁਕਿਆ ਹੈ, ਪਰੰਤੂ ਉਸਨੇ ਉਪਰ ਅਪੀਲ ਕੀਤੀ ਹੋਈ ਹੈ, ਉਹ ਇਹ ਜਮੀਨ ਕਿਸੇ ਦੇ ਨਾਮ ਨਾ ਚੜਾਵੇ ।ਕਥਿਤ ਦੋਸ਼ੀ ਪਟਵਾਰੀ ਹਰਦੀਪ ਸਿੰਘ ਨੇ ਮਨੋਹਰ ਸਿੰਘ ਤੋਂ ਇਸ ਕੰਮ ਲਈ ਦਸ ਲਖ ਰੁਪਏ ਰਿਸ਼ਵਤ ਮੰਗੀ ਸੀ ।ਜਿਸ ਤੋਂ ਬਾਅਦ ਮਨੋਹਰ ਸਿੰਘ ਨੇ ਸੌਦਾ ਸਤ ਲਖ ਰੁਪਏ ਚ ਪਕਾ ਕਰ ਲਿਆ ਸੀ।

Send this to a friend