80 ਸਾਲਾ ਬਜ਼ੁਰਗ ਵੱਲੋਂ ਬਾਲੜੀ ਨਾਲ ਜਬਰਦਸਤੀ ਦੀ ਕੋਸ਼ਿਸ਼

ਰਾਮਪੁਰਾ ਫੂਲ, 21 ਫਰਵਰੀ (ਮਨਦੀਪ ਢੀਂਗਰਾ, ਲੱਖਾ ਹਰੀ)- ਇਨਸ਼ਾਨੀਅਤ ਨੂੰ ਸ਼ਰਮਸਾਰ ਕਰਦਾ ਇੱਕ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦ ਇੱਕ 80 ਸਾਲਾ ਬਜੁਰਗ ਨੇ ਪੰਜ ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ ਕੀਤੀ। ਇਹ ਘਟਨਾ ਨੇੜਲੇ ਪਿੰਡ ਸੰਧੂ ਖੁਰਦ ਵਿਖੇ ਵਾਪਰੀ। ਥਾਨਾ ਫੂਲ ਟਾਊਨ ਵਿਖੇ ਲੜਕੀ ਦੇ ਪਿਤਾ ਨੱਥੂ ਸਿੰਘ ਨੇ ਦੱਸਿਆ ਕਿ ਉਸਦੀ ਪੰਜ ਸਾਲਾ ਲੜਕੀ ਰਾਣੀ (ਕਾਲਪਨਿਕ ਨਾਮ) ਜ਼ੋ ਕਿ ਸਰਕਾਰੀ ਸਕੂਲ ਵਿੱਚ ਪਹਿਲੀ ਕਲਾਸ ਵਿੱਚ ਪੜਦੀ ਹੈ। ਮੰਗਲਵਾਰ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਉਹ ਆਪਣੇ ਘਰ ਦੀ ਛੱਤ ਉਪਰ ਇਕੱਲੀ ਖੇਡ ਰਹੀ ਸੀ। ਇਸ ਦੋਰਾਨ ਪਿਛਲੇ ਘਰ ਵਿੱਚ ਰਹਿਣ ਵਾਲਾ ਅੱਸੀ ਸਾਲਾ ਬਜੂਰਗ ਬੰਤਾ ਸਿੰਘ ਉਸਨੂੰ ਦਸ ਰੁਪਏ ਦਾ ਲਾਲਚ ਦੇ ਕੇ ਆਪਣੇ ਘਰ ਬੁਲਾ ਲਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸੁਰੂ ਕਰ ਦਿੱਤੀਆ। ਇਸ ਦੋਰਾਨ ਬੱਚੀ ਦੀ ਰੋਣ ਦੀ ਅਵਾਜ਼ ਸੁਣਕੇ ਜਦ ਉਹ ਛੱਤ ਤੇ ਜਾਕੇ ਵੇਖਿਆ ਤਾਂ ਬੰਤਾ ਸਿੰਘ ਬੱਚੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ ਕਰ ਰਿਹਾ ਸੀ। ਜਦ ਉਹ ਬੰਤਾ ਸਿੰਘ ਦੇ ਘਰ ਪਹੁੰਚੇ ਤਾਂ ਉਹ ਮੋਕੇ ਤੋ ਫਰਾਰ ਹੋ ਗਿਆ। ਨੱਥਾ ਸਿੰਘ ਨੇ ਦੱਸਿਆ ਕਿ ਮੂਲ ਰੂਪ ਵਿੱਚ ਪਿੰਡ ਖਿਆਲਾ ਕਲਾਂ ਨਿਵਾਸੀ ਬੰਤਾ ਸਿੰਘ ਪਿਛਲੇ ਲੰਬੇ ਸਮੇ ਤੋ ਸੰਧੂ ਖੁਰਦ ਵਿਖੇ ਆਪਣੀ ਵਿਧਵਾ ਧੀ ਅਮਰਜੀਤ ਕੋਰ ਦੇ ਘਰ ਰਹਿ ਰਿਹਾ ਸੀ ।ਉਧਰ ਪੁਲਿਸ ਥਾਨਾ ਫੂਲ ਦੀ ਪੁਲਿਸ ਤਫਤੀਸ਼ੀ ਅਫਸਰ ਅਮਰੀਕ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੱਥੂ ੰਿਸੰਘ ਦੇ ਬਿਆਨਾ ਤੇ ਬਜੁਰਗ ਬੰਤ ਸਿੰਘ ਪੁੱਤਰ ਜਿਊਂਦ ਸਿੰਘ ਖਿਲਾਫ ਜਬਰ ਜਨਾਹ ਦੀ ਕੋਸ਼ਿਸ ਕਰਨ ਅਤੇ ਪਾਸਕੋ ਐੇਕਟ 2012 ਤਹਿਤ ਮਾਮਲਾ ਦਰਜ਼ ਕਰ ਦੋਸੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Send this to a friend