ਪੰਜਾਬ ਨੂੰ ਨੌਕਰਸ਼ਾਹਾਂ ਅਤੇ ਨੇਤਾਵਾਂ ਵੱਲੋਂ ਦੋਵਾਂ ਹੱਥਾਂ ਨਾਲ ਲੁੱਟਿਆ ਜਾ ਰਿਹਾ ਹੈ। ਭ੍ਰਿਸ਼ਟਾਚਾਰ ਹੱਦਾਂ ਬੰਨ੍ਹੇ ਟੱਪ ਗਿਆ ਹੈ। ਪੰਜਾਬ ਦੇ ਸਿੰਜਾਈ ਵਿਭਾਗ ਵਿ¤ਚ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਹੋਏ ਬਹੁਕਰੋੜੀ ਘਪਲੇ ਦੀ ਜਾਂਚ ਦੌਰਾਨ ਸਾਹਮਣੇ ਆਏ ਤੱਥ ਬਹੁਤ ਹੀ ਚਿੰਤਾਜਨਤਕ ਹਨ। ਇਸ ਹਜ਼ਾਰ ਕਰੋੜੀ ਘਪਲੇ ਵਿੱਚ ਪੰਜਾਬ ਦੇ ਚੌਕਸੀ ਵਿਭਾਗ ਵੱਲੋਂ ਇਕ ਠੇਕੇਦਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਠੇਕੇਦਾਰ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਏ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਇਸ ਲੁੱਟਮਾਰ ਵਿੱਚ ਪੰਜਾਬ ਦੇ ਨੌਕਰਸ਼ਾਹ ਅਤੇ ਸਿਆਸਤਦਾਨ ਮਿਲੇ ਹੋਏ ਸਨ। ਸਿਚਾਈ ਵਿਭਾਗ ਦੇ ਟੈਂਡਰਾਂ ਦੀ ਅਲਾਟਮੈਂਟ ਕਰਵਾਉਣ ਤੇ ਬਿਲ ਪਾਸ ਕਰਾਉਣ ਬਦਲੇ ਸੀਨੀਅਰ ਆਈਏਐਸ ਅਧਿਕਾਰੀ, ਇੰਜਨੀਅਰ ਤੇ ਸਿਆਸਤਦਾਨ ਕਰੋੜਾਂ ਰੁਪਏ ਦੀ ਰਿਸ਼ਵਤ ਲੈਂਦੇ ਸਨ। ਫੜੇ ਗਏ ਠੇਕੇਦਾਰ ਨੇ ਅਫਸਰਾਂ ਦੇ ਘਰ ਜਾ ਕੇ ਰਿਸ਼ਵਤ ਦੀ ਅਦਾਇਗੀ ਕੀਤੀ। ਇਕ ਆਈਏਐਸ ਅਫ਼ਸਰ ਨੂੰ ਘਰ ਜਾ ਕੇ 7 ਕਰੋੜ ਰੁਪਏ ਦੀ ਰਿਸ਼ਵਤ ਦੇਣ ਦਾ ਖੁਲਾਸਾ ਹੋਇਆ ਹੈ।।ਲਗਪਗ ਹਜ਼ਾਰ ਕਰੋੜ ਦੇ ਇਸ ਘਪਲੇ ’ਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਦੋ ਨੇਤਾਵਾਂ, 3 ਆਈਏਐਸ ਅਧਿਕਾਰੀਆਂ, ਠੇਕੇਦਾਰਾਂ, ਸਿੰਜਾਈ ਵਿਭਾਗ ਦੇ ਇੰਜਨੀਅਰਾਂ ਅਤੇ ਮੰਤਰੀਆਂ ਦੇ ਨਿੱਜੀ ਸਹਇਕਾਂ ਨੇ ਰਿਸ਼ਵਤ ਦਾ ਮੋਟਾ ਮਾਲ ਛਕਿਆ ਹੈ। ਇਕ ਅਫ਼ਸਰ ਨੂੰ ਟਰੈਂਚਿੰਗ ਮਸ਼ੀਨਾਂ ਦੀ ਖ਼ਰੀਦ ਮੌਕੇ 50 ਲੱਖ ਰੁਪਏ ਦੀ ਰਿਸ਼ਵਤ ਘਰ ਜਾ ਕੇ ਦਿ¤ਤੀ ਗਈ। ਸਿੰਜਾਈ ਵਿਭਾਗ ਵਿ¤ਚ ਦਿੱਤੇ ਕੰਮਾਂ ਬਦਲੇ ਇਕ ਅਧਿਕਾਰੀ ਨੂੰ 8 ਕਰੋੜ ਰੁਪਏ ਦੀ ਰਿਸ਼ਵਤ ਦੇਣ ਦਾ ਵੀ ਖੁਲਾਸਾ ਹੋ ਰਿਹਾ ਹੈ। ਇਸੇ ਤਰ੍ਹਾਂ ਇ¤ਕ ਹੋਰ ਆਈਏਐਸ ਅਫ਼ਸਰ ਨੂੰ 5.5 ਕਰੋੜ ਰੁਪਏ ਅਦਾ ਕੀਤੇ ਗਏ। ਜਾਂਚ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਆਗੂ ਨੂੰ 10 ਕਰੋੜ ਰੁਪਏ ਦੇਣ ਦਾ ਇੰਕਸਾਫ਼ ਹੋਇਆ ਹੈ। ਇਹ ਅੰਕੜੇ ਸਿਰਫ ਇਕ ਕੇਸ ਨਾਲ ਸਬੰਧਤ ਹਨ। ਅਜਿਹੇ ਹੋਰ ਵੀ ਸੈਂਕੜੇ ਮਾਮਲੇ ਹੋਣਗੇ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ’ਚ ਅਫਸਰਾਂ ਅਤੇ ਨੇਤਾਵਾਂ ਦੀ ਲੁੱਟਮਾਰ ਕਿਸ ਦਰਜੇ ’ਤੇ ਪਹੁੰਚ ਗਈ ਹੈ। ਦੁੱਖ ਤਾਂ ਇਹ ਹੈ ਕਿ ਉਪਰੋਕਤ ਮਾਮਲੇ ਵਿੱਚ ਸਾਰੇ ਤੱਥ ਸਾਹਮਣੇ ਆਉਣ ਦੇ ਬਾਵਜੂਦ ਵੀ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਕਿਸੇ ਵੀ ਵੱਡੇ ਅਧਿਕਾਰੀ ਜਾਂ ਨੇਤਾ ਨੂੰ ਹੱਥ ਪਾਉਣਾ ਮੌਜੂਦਾ ਹਾਲਾਤਾਂ ਵਿੱਚ ਸੰਭਵ ਹੀ ਨਹੀਂ ਹੈ। ਇਸ ਕਾਰਨ ਹੀ ਭ੍ਰਿਸ਼ਟਾਚਾਰ ਨੂੰ ਕੋਈ ਨੱਥ ਨਹੀਂ ਪੈ ਰਹੀ। ਚੌਕਸੀ ਵਿਭਾਗ ਦੇ ਛੋਟੇ-ਮੋਟੇ ਕਰਮਚਾਰੀਆਂ ਨੂੰ ਪੰਜ-ਦਸ ਹਜ਼ਾਰ ਦੀ ਰਿਸ਼ਵਤ ਲੈਂਦੇ ਫੜਕੇ ਆਪਣੀ ਪਿੱਠ ਥਪਥਪਾਉਂਦਾ ਰਹਿੰਦਾ ਹੈ। ਵੱਡੇ ਰਿਸ਼ਵਤਖੋਰਾਂ ਦੇ ਹੱਥ ਬਹੁਤ ਲੰਬੇ ਹਨ। ਇਹੋ ਕਾਰਨ ਹੈ ਕਿ ਪੰਜਾਬ ਵਿੱਚ ਸਰਕਾਰ ਬਦਲਣ ਦੇ ਬਾਵਜੂਦ ਵੀ ਪਿਛਲੀ ਸਰਕਾਰ ਸਮੇਂ ਜੇਬਾਂ ਭਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ।
– ਬਲਜੀਤ ਸਿੰਘ ਬਰਾੜ