ਦੇਸ਼ ਵਿੱਚ ਜਨਤਕ ਖੇਤਰ ਦੀਆਂ ਬੈਂਕਾਂ ਨਾਲ ਹੋ ਰਹੀਆਂ ਠੱਗੀਆਂ ਬਹੁਤ ਹੀ ਚਿੰਤਾਜਨਕ ਹਨ। ਇਨ੍ਹਾਂ ਠੱਗੀਆਂ ਨੂੰ ਬੈਂਕਾਂ ਦੀ ਕਾਰਜਪ੍ਰਣਾਲੀ ਵਿੱਚ ਤਰੁੱਟੀਆਂ ਨਾਲ ਜੋੜ ਕੇ ਖਾਰਜ ਨਹੀਂ ਕੀਤਾ ਜਾ ਸਕਦਾ। ਅਸਲ ਵਿੱਚ ਇਹ ਬੈਂਕਾਂ ਦੀਆਂ ਵੱਡੀਆਂ ਲੁੱਟਾਂ ਮਿਲੀਭੁਗਤ ਅਤੇ ਸਿਆਸੀ ਸਰਪ੍ਰਸਤੀ ਨਾਲ ਹੋ ਰਹੀਆਂ ਹਨ। ਚਿੰਤਾਜਨਕ ਗੱਲ ਤਾਂ ਇਹ ਹੈ ਕਿ ਲੁੱਟ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀ ਦੋਸ਼ੀਆਂ ਨੂੰ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਕੇਂਦਰ ਸਰਕਾਰ ਪਹਿਲਾਂ ਵਿਜੇ ਮਾਲੀਆ ਖਿਲਾਫ ਕੋਈ ਵੱਡੀ ਕਾਰਵਾਈ ਨਹੀਂ ਕਰ ਸਕੀ। ਹੁਣ ਹੀਰਾ ਵਪਾਰੀ ਨੀਰਵ ਮੋਦੀ ਉਸ ਤੋਂ ਕਈ ਗੁਣਾ ਵੱਡੀ ਠੱਗੀ ਮਾਰ ਕੇ ਦੌੜ ਗਿਆ। ਲੈਟਰ ਆਫ਼ ਅੰਡਰਟੇਕਿੰਗ ਦੇ ਨਾਂਅ ਉ¤ਪਰ ਭਾਰਤੀ ਬੈਂਕਾਂ ਨਾਲ ਉਸ ਵੱਲੋਂ ਕੀਤੀ ਗਈ ਠੱਗੀ ਕੋਈ ਗੁੰਝਲਦਾਰ ਕੇਸ ਨਹੀਂ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬੈਂਕ ਨੇ ਇਸ ਮਾਮਲੇ ਨੂੰ ਪਹਿਲਾਂ ਕਿਉਂ ਨਹੀਂ ਫੜਿਆ ਹਾਲਾਂਕਿ ਬੈਂਕ ਹਰ 6 ਮਹੀਨੇ ਬਾਅਦ ਆਪਣੇ ਹਿਸਾਬ-ਕਿਤਾਬ ਦੀ ਸਮੀਖਿਆ ਕਰਦਾ ਹੈ। ਇਕ ਗਾਹਕ ਦੇ ਖਾਤੇ ਵਿੱਚ ਮਿੱਥੀ ਰਕਮ ਘਟਣ ’ਤੇ ਵਾਰ-ਵਾਰ ਸੁਨੇਹੇ ਭੇਜੇ ਜਾਂਦੇ ਹਨ। ਹੈਰਾਨੀ ਹੁੰਦੀ ਹੈ ਕਿ ਉਹੋ ਹੀ ਬੈਂਕ ਏਨੀ ਵੱਡੀ ਠੱਗੀ ਦਾ ਲੰਬਾ ਸਮਾਂ ਪਤਾ ਕਿਉਂ ਨਹੀਂ ਲਗਾ ਸਕੀ। ਮਾਮਲਾ ਸਾਫ ਹੈ ਕਿ ਸਭ ਕੁਝ ਮਿਲੀਭੁਗਤ ਨਾਲ ਚੱਲ ਰਿਹਾ ਸੀ। ਜਦੋਂ ਤੱਕ ਦੋਸ਼ੀ ਵੱਡੀ ਲੁੱਟ ਕਰਕੇ ਦੂਸਰੇ ਦੇਸ਼ ਨਹੀਂ ਭੱਜ ਗਿਆ ਤੱਦ ਤੱਕ ਮਾਮਲੇ ਦੀ ਕਿਸੇ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ। ਇਕ ਪਾਸੇ ਦੇਸ਼ ਦੇ ਕਿਸਾਨ, ਮਜ਼ਦੂਰ ਅਤੇ ਦੂਸਰੇ ਕਾਰੋਬਾਰੀ ਮਾਮੂਲੀ ਦੇਣਦਾਰੀਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ, ਦੂਸਰੇ ਪਾਸੇ ਠੱਗ ਲੋਕ ਸਿਆਸੀ ਨੇਤਾਵਾਂ ਦੀ ਸਰਪ੍ਰਸਤੀ ਹੇਠ ਹਜ਼ਾਰਾਂ ਕਰੋੜ ਦੀ ਲੁੱਟ ਕਰਕੇ ਵਿਦੇਸ਼ਾਂ ਵਿੱਚ ਭੱਜ ਰਹੇ ਹਨ। 2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਵਿਦੇਸ਼ਾਂ ਵਿੱਚ ਪਿਆ ਕਾਲਾ ਧਨ ਵਾਪਸ ਲਿਆ ਕੇ ਆਮ ਲੋਕਾਂ ਨੂੰ ਵੰਡਿਆ ਜਾਵੇਗਾ ਪ੍ਰੰਤੂ ਵਿਦੇਸ਼ਾਂ ਵਿੱਚੋਂ ਧਨ ਤਾਂ ਕੀ ਆਉਣਾ ਸੀ ਉਲਟਾ ਦੇਸ਼ ਦੀਆਂ ਬੈਂਕਾਂ ਵਿੱਚ ਪਿਆ ਲੋਕਾਂ ਦਾ ਧੰਨ ਵਿਦੇਸ਼ਾਂ ਵਿੱਚ ਲਿਜਾਇਆ ਜਾ ਰਿਹਾ ਹੈ। ਠੱਗ ਵਪਾਰੀ ਨੀਰਵ ਮੋਦੀ ਵੱਲੋਂ ਬੈਂਕ ਨਾਲ 11357 ਕਰੋੜ ਰੁਪਏ ਦੀ ਠੱਗੀ ਦੇਸ਼ ਉ¤ਪਰ ਵਿਦੇਸ਼ੀ ਹਮਲੇ ਦੀ ਤਰ੍ਹਾਂ ਹੀ ਹੈ। ਪੁਰਾਣੇ ਸਮਿਆਂ ਵਿੱਚ ਇਸੇ ਤਰ੍ਹਾਂ ਹੀ ਹਮਲਾਵਰ ਆਉਂਦੇ ਸੀ ਅਤੇ ਸਭ ਕੁੱਝ ਹੀ ਲੁੱਟ ਕੇ ਲੈ ਜਾਂਦੇ ਸੀ। ਹਰ ਸਾਲ ਬਾਅਦ ਬੈਂਕ ਦੀ ਬੈਲੇਂਸਸ਼ੀਟ ਜਾਰੀ ਹੁੰਦੀ ਹੈ। ਇਹ ਘਪਲਾ 2011 ਤੋਂ ਹੁੰਦਾ ਆ ਰਿਹਾ ਸੀ। ਹੁਣ ਤ¤ਕ ਛੇ ਬੈਲੇਂਸਸ਼ੀਟਾਂ ਅਤੇ ਹਰ ਤਿਮਾਹੀ ਬਾਅਦ ਅੰਕੜ੍ਹੇ ਜਾਰੀ ਹੁੰਦੇ ਰਹੇ ਸਵਾਲ ਤਾਂ ਇਹ ਹੈ ਕਿ ਇੰਨਾ ਵੱਡਾ ਘਪਲਾ ਬੈਂਕ ਦੀ ਪਕੜ ਵਿ¤ਚ ਕਿਉਂ ਨਹੀਂ ਆਇਆ। ਬੈਂਕ ਅਤੇ ਸਰਕਾਰ ਵੱਲੋਂ ਘਪਲੇ ਦੇ ਬੇਪਰਦ ਹੋਣ ਤੋਂ ਬਾਅਦ ਵੀ ਕੋਈ ਕਰੜੀ ਕਾਰਵਾਈ ਨਹੀਂ ਹੋ ਰਹੀ। ਛੋਟੇ-ਮੋਟੇ ਬੈਂਕ ਮੁਲਾਜ਼ਮਾਂ ਨੂੰ ਫੜਨਾ ਅਤੇ ਪਾਸਪੋਰਟ ਰੱਦ ਕਰ ਦੇਣਾ ਸਧਾਰਨ ਕਾਰਵਾਈ ਹੈ। ਚੰਗਾ ਹੋਵੇਗਾ ਜੇਕਰ ਇਸ ਮਾਮਲੇ ਨੂੰ ਵਿਦੇਸ਼ੀ ਹਮਲੇ ਦੀ ਤਰ੍ਹਾਂ ਹੀ ਲਿਆ ਜਾਵੇ ਅਤੇ ਇਸ ਖਿਲਾਫ ਕਰੜੇ ਤੋਂ ਕਰੜੇ ਕਦਮ ਚੁੱਕੇ ਜਾਣ। ਜਿਸ ਵੀ ਦੇਸ਼ ਵਿੱਚ ਠੱਗ ਜਾ ਕੇ ਲੁਕਣ ਉਸ ਦੇਸ਼ ਨਾਲ ਤੁਰੰਤ ਸਾਰੇ ਸਬੰਧ ਤੋੜ ਦਿੱਤੇ ਜਾਣ।
– ਬਲਜੀਤ ਸਿੰਘ ਬਰਾੜ