Skip to content
Independent perspectives. Global stories.
BREAKING

ਇਸ ਤਰ੍ਹਾਂ ਕੁਛ ਤਾਂ ਕੌਮੀ ਫਾਇਦਾ ਹੋਵੇ …

Share this story

ਇਹ ਕੋਈ 1997 ਜਾਂ 1998 ਦੀ ਗ¤ਲ ਹੈ ਜਦ ਕੁਝ ਸਿ¤ਖ ਵਿਦਵਾਨਾਂ ਦਾ ਬਿਆਨ ਅਖਬਾਰ ਵਿ¤ਚ ਪੜ੍ਹਨ ਨੂੰ ਮਿਲਿਆ ਕਿ ਜੇ ਵਿਦੇਸ਼ਾਂ ਵਿ¤ਚ ਵਸਦੇ ਸਿ¤ਖ ਕੌਮ ਅਤੇ ਸਿ¤ਖੀ ਦੀ ਚੜ੍ਹਦੀ ਕਲਾ ਲੋਚਦੇ ਹਨ ਤਾਂ ਵਿਦੇਸ਼ਾਂ ਨੂੰ ਪ੍ਰਚਾਰ ਕਰਨ ਆਉਂਦੀਆਂ ਸਾਧ ਬਾਬਿਆਂ ਦੀਆਂ ਡਾਰਾਂ ਨੂੰ ਬਰੇਕਾਂ ਲਾਉਣ (ਉੁਦੋਂ ਅਜੇ ਅਖੌਤੀ ਜਾਗਰੂਕ ਸ਼੍ਰੇਣੀ ਸੰਗਠਿਤ ਰੂਪ ’ਚ ਢੰਗੂਰ ਈ ਮਾਰ ਰਹੀ ਹੋਣ ਕਰਕੇ ਸ਼ਾਇਦ ਉਨ੍ਹਾਂ ਨੇ ਇਹਨਾਂ ਦਾ ਜ਼ਿਕਰ ਕਰਨਾ ਉ¤ਚਿਤ ਨਹੀਂ ਸਮਝਿਆ ਹੋਣਾ) ਪੜ੍ਹਕੇ ਇ¤ਕ ਵਾਰ ਤਾਂ ਬੜਾ ਅਜੀਬ ਅਤੇ ਵਿ¤ਕੋਲਿ¤ਤਰਾ ਜਿਹਾ ਹੀ ਮਹਿਸੂਸ ਹੋਇਆ। ਪਰ ਬੀਤੇ 20 ਸਾਲਾਂ ਵਿ¤ਚ ਕੁਝ ਸਾਧ ਬਾਬਿਆਂ ਅਤੇ ਪ੍ਰਚਾਰਕਾਂ ਦੇ ਸਾਹਮਣੇ ਆਏ ਕਿਰਦਾਰ ਵਿਹਾਰ ਨੂੰ ਪੜਚੋਲਦਿਆਂ ਵਿਦਵਾਨਾਂ ਦੀ ਕਹੀ ਗ¤ਲ ਦੀ ਪ੍ਰਸੰਗਿਕਤਾ ਦੀ ਅਹਿਮੀਅਤ ਦਾ ਅਹਿਸਾਸ ਹੋਇਆ। ਡਾਲਰਾਂ, ਪੌਂਡਾਂ ਅਤੇ ਯੂਰੋ ਦੀ ਚਕਾਚੌਂਧ ਨੇ ਕਈਆਂ ਨੂੰ ਇੰਨਾਂ ਵਿਚਲਿਤ ਕੀਤਾ ਕਿ ਉਹ ਸਿ¤ਖ ਮਾਨਸਿਕਤਾ ਦੀ ਖਿ¤ਚ ਦਾ ਕੇਂਦਰ ਬਣਨ ਦੇ ਲਾਲਚ ਵਿ¤ਚ ਇੰਨੇ ਹਰਫਲ ਗਏ ਕਿ ਕੌਮ ਦੇ ਕੁਝ ਅਤਿ ਸੰਵੇਦਨਸ਼ੀਲ ਮੁ¤ਦਿਆਂ ਬਾਬਤ ਜਾਣਬੁ¤ਝ ਕੇ ਅਜਿਹੀ ਬਿਆਨਬਾਜ਼ੀ ਸਮੇਂ-ਸਮੇਂ ’ਤੇ ਕੀਤੀ ਕਿ ਕੌਮ ਦੇ ਆਪਣੇ ਅਸਲ ਟੀਚੇ ਦੀ ਪ੍ਰਾਪਤੀ ਵ¤ਲ ਵਧਦੇ ਕਦਮਾਂ ਵਿ¤ਚ ਕੰਡੇ ਵਿਛਾਉਣ ਦਾ ਕਾਰਜ ਕਰਨ ਵਾਲਿਆਂ ਦੀ ਕਤਾਰ ਵਿ¤ਚ ਜਾ ਖੜੇ। ਸੂਚਨਾ ਤਕਨੀਕ ਦੇ ਆਏ ਸੌਖੇ, ਸਸਤੇ ਅਤੇ ਸਫਲ ਸਾਧਨਾਂ ਦੀ ਵਰਤੋਂ ਕਰਦਿਆਂ ਜਿ¤ਥੇ ਸਿ¤ਖ ਕੌਮ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨਵ ਹਿਤਕਾਰੀ ਸੰਦੇਸ਼ ਨੂੰ ਦੁਨੀਆਂ ਦੇ ਹਰ ਹਿ¤ਸੇ ਵਿ¤ਚ ਪਹੁੰਚਾਉਣ ਅਤੇ ਆਪਣੇ ਤੇ ਹੋਏ। ਜ਼ਬਰ ਜ਼ੁਲਮ ਨੂੰ ਆਪਣੀ ਨਸਲ ਅਤੇ ਇਨਸਾਫਪਸੰਦ ਲੋਕਾਂ ਨੂੰ ਦ¤ਸਣ ਲਈ ਇਸਤੇਮਾਲ ਕਰਨਾ ਸੀ ਪਰ ਅ¤ਜ ਇਹਨਾਂ ਲਾਲਚੀ ਲੋਕਾਂ ਦੀ ਵਜਾਹ ਕਰਕੇ ਇਹ ਸਾਧਨ ਆਪਸੀ ਬਹਿਸ ਤੋਂ ਅ¤ਗੇ ਵਧਕੇ ਇ¤ਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਮਾਰੂ ਹਥਿਆਰ ਮਾਤਰ ਵਧੇਰੇ ਬਣਕੇ ਰਹਿ ਗਏ ਹਨ। ਅਜਿਹੇ ਪ੍ਰਚਾਰਕਾਂ ਦੀ ਵਜ੍ਹਾ ਕਰਕੇ ਗੁਰੂ ਘਰਾਂ ਅੰਦਰ ਹੋਏ ਟਕਰਾਅ ਅਤੇ ਦਿਲ ਦੁਖਾਊ ਜਾਂ ਅਪਮਾਨਜਨਕ ਬਿਆਨਬਾਜ਼ੀ ਕਾਰਣ ਜਿ¤ਥੇ ਸਿ¤ਖਾਂ ਅੰਦਰ ਧੜੇਬੰਦੀਆਂ ਦੁਸ਼ਮਣੀ ਤ¤ਕ ਪਹੁੰਚ ਗਈਆਂ ਉ¤ਥੇ ਗੈਰ ਸਿ¤ਖਾਂ ਦੇ ਮਨਾਂ ਵਿ¤ਚ ਸਿ¤ਖੀ ਅਕਸ ਨੂੰ ਢਾਹ ਲ¤ਗਣ ਤੋਂ ਇਲਾਵਾ ਮਜ਼ਾਕ ਦਾ ਕਾਰਣ ਵੀ ਬਣੀਆਂ। ਸਿਆਣੇ ਸ¤ਜਣ ਇਸ ਗ¤ਲ ਤੋਂ ਭਲੀਭਾਂਤ ਵਾਕਿਫ ਹੋਣਗੇ ਕਿ ਗੁਰਮਤਿ ਸਿਧਾਂਤ ਦੇ ਨਿਸ਼ਕਾਮ ਪ੍ਰਚਾਰਕਾਂ ਨੇ (ਓਹ ਬੇਸ਼¤ਕ ਕਿਸੇ ਜਥੇਬੰਦੀ, ਸੰਪਰਦਾ ਜਾਂ ਸੰਸਥਾ ਤੋਂ ਪੜੇ ਜਾਂ ਭਾਵਨਾਤਮਿਕ ਤੌਰ ਤੇ ਉਸ ਨਾਲ ਜੁੜੇ ਹੋਣ) ਕਦੇ ਅਜਿਹੀ ਕੋਈ ਵਿਵਾਦਿਤ ਜਾਂ ਹੋਛੀ ਗ¤ਲ ਨਹੀਂ ਕੀਤੀ ਹੋਵੇਗੀ ਜਿਸ ਨਾਲ ਪੰਥ ਵਿ¤ਚ ਵ¤ਡਾ ਵਿਵਾਦ ਜਾਂ ਕੌਮੀ ਦੁਫੇੜ ਦਾ ਖਤਰਾ ਖੜ੍ਹਾ ਹੋਇਆ ਹੋਵੇ ਜਿਸ ਦੀ ਉਨ੍ਹਾਂ ਨੂੰ ਬਾਅਦ ਵਿ¤ਚ ਤਰਦੀਦ ਕਰਨੀ ਪਈ ਹੋਵੇ। ਜਦਕਿ ਮੌਜੂਦਾ ਦੌਰ ਵਿ¤ਚ ਕਈਆਂ ਨੇ ਕਥਾ ਜਾਂ ਵਿਆਖਿਆ ਦੇ ਸੁਹਜ, ਸਲੀਕੇ ਅਤੇ ਸਤਿਕਾਰ ਨੂੰ ਇਸ ਕਦਰ ਢਾਹ ਲਾਈ ਹੈ ਕਿ ਉਹ ਆਪਣੇ ਪੂਰੇ ਵਖਿਆਨ ਦੇ ਸਮੇਂ ਵਿ¤ਚੋਂ ਕੇਵਲ ਚੰਦ ਮਿੰਟ ਹੀ ਪਾਵਨ ਗੁਰਬਾਣੀ ਦੀਆਂ ਸਿਰਫ ਕੁਝ ਕੁ ਪੰਗਤੀਆਂ ਦੇ ਕਾਹਲੀ ਕਾਹਲੀ ਨਾਮਾਤਰ ਸ਼ਾਬਦਿਕ ਅਰਥ ਕਰਦੇ ਹਨ ਅਤੇ ਬਾਕੀ ਦਾ ਸਾਰਾ ਸਮਾਂ ਉਹ ਦੂਜਿਆਂ ਦੇ ਵਿਖਿਆਨਾਂ ਦੀ ਚੀਰ ਫਾੜ ਅਤੇ ਖੰਡਨ ਮੰਡਨ ਕਰਨ ਦੇ ਨਾਲ ਨਾਲ ਕੁਝ ਜਿੰਮੇਵਾਰ ਅਹੁਦਿਆਂ ਤੇ ਬਿਰਾਜਮਾਨ ਵਿਅਕਤੀਆਂ ਦੀਆਂ ਗਲਤੀਆਂ ਨੂੰ ਆਧਾਰ ਬਣਾ ਕੇ ਸੰਸਥਾਵਾਂ ਦੀ ਭੰਡੀ ਕਰਨ ਲਈ ਹੀ ਖਰਚਦੇ ਹਨ। ਇਸ ਦਾ ਸਰੋਤਿਆਂ ਦੀ ਸਿਮਰਤੀ ਤੇ ਬੁਰਾ ਅਸਰ ਪੈਣਾ ਸੁਭਾਵਿਕ ਹੈ। ਮੈਂ ਸਿਰਫ ਸਮੁ¤ਚੇ ਸੰਸਾਰ ਵਿ¤ਚ ਵਸਦੇ ਵਿਦੇਸ਼ੀ ਸਿ¤ਖ ਭਾਈਚਾਰੇ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਜੇਕਰ ਓਹ ਆਪੋ ਆਪਣੇ ਪ੍ਰਬੰਧ ਹੇਠਲੇ ਗੁਰੂ ਘਰਾਂ ਵਿ¤ਚ ਪ੍ਰਚਾਰਕਾਂ ਨੂੰ ਦੇਸ਼ ਪੰਜਾਬ ਜਾਂ ਭਾਰਤ ਤੋਂ ਸ¤ਦਣ ਵੇਲੇ ਪ੍ਰਚਾਰਕ ਨੂੰ ਦਿ¤ਤੀ ਜਾਣ ਵਾਲੀ ਮਾਇਆ ਨੂੰ ਨਿਸ਼ਚਿਤ ਕਰ ਲਿਆ ਕਰਨ ਅਤੇ ਸੰਗਤ ਵ¤ਲੋਂ ਕਥਾ ਕੀਰਤਨ ਦੇ ਸਤਿਕਾਰ ਵਿ¤ਚ ਭੇਟ ਕੀਤੀ ਮਾਇਆ ਗੁਰੂ ਦੀ ਸਮਝਦੇ ਹੋਏ ਗੋਲਕ ਵਿ¤ਚ ਪਾ ਕੇ ਉਸ ਮਾਇਆ ਨੂੰ ਆਪਣੀ ਸਿ¤ਧੀ ਨਿਗਰਾਨੀ ਹੇਠ ਗੁਰੂ ਸਿਧਾਂਤ ਮੁਤਾਬਿਕ ਖਰਚਣ ਤਾਂ ਜਿ¤ਥੇ ‘‘ਰੋਟੀਆਂ, ਕਾਰਣਿ ਪੂਰਹਿ ਤਾਲਿ’’ ਵਾਲਿਆਂ ਤੋਂ ਕੌਮ ਨੂੰ ਜਲਦੀ ਛੁਟਕਾਰਾ ਮਿਲਣ ਨਾਲ ਵਿਵਾਦਿਤ ਟਕਰਾਅ ਤੋਂ ਵੀ ਨਿਜਾਤ ਮਿਲ ਜਾਵੇਗੀ ਉ¤ਥੇ ਮਾਇਆ ਦੀ ਦਰੁਸਤ ਵਰਤੋਂ ਨਾਲ ਸਿ¤ਖੀ ਸਿਧਾਂਤ ਦੇ ਝੰਡੇ ਵੀ ਪੂਰੀ ਦੁਨੀਆਂ ਵਿ¤ਚ ਜਲਦੀ ਬੁਲੰਦ ਹੋਣਗੇ।

WRITTEN BY