ਮੂਨਕ, 16 ਫਰਵਰੀ (ਕੁਲਵੰਤ ਸਿੰਘ ਦੇਹਲਾ)-ਅੰਤਰਰਾਸ਼ਟਰੀ ਕਬਡੀ ਖਿਡਾਰੀ ਗੁਲਜਾਰੀ ਮੂਨਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੂਨਕ ਵਿਖੇ 19 ਅਤੇ 20 ਫਰਵਰੀ ਨੂੰ ਵਿਸ਼ਾਲ ਕਬਡੀ ਕਪ ਕਰਵਾਇਆ ਜਾ ਰਿਹਾ ਹੈ ਸ਼ਹੀਦ ਭਗਤ ਸਿੰਘ ਸਪੋਰਟਸ ਕਲਬ ਮੂਨਕ ਵਲੋਂ ਕਰਵਾਏ ਜਾ ਰਹੇ ਇਹ ਕਬਡੀ ਕਪ ਸ਼ਹੀਦ ਊਧਮ ਸਿੰਘ ਸਟੇਡੀਅਮ ਵਿਚ ਕਰਵਾਇਆ ਜਾਵੇਗਾ ਜਿਸ ਵਿਚ 47 ਅਤੇ 65 ਕਿਲੋ ਵਰਗ ਦੀਆਂ ਟੀਮਾਂ ਭਾਗ ਲੈਣ ਗਿਆ ਇਸ ਕਪ ਤੇ ਸਪੈਸ਼ਲ ਤੋਂਰ ਤੇ ਕੁੜੀਆਂ ਦੀਆਂ 8 ਟੀਮਾਂ ਵੀ ਭਾਗ ਲੈਣ ਗਿਆ ਇਸ ਕਲਬ ਦੇ ਪ੍ਰਧਾਨ ਜਵਾਹਰ ਸਿੰਘ ਅਤੇ ਵਿਪਨ ਬਤਰਾ ਨੇ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਕਬਡੀ ਕਪ ਦੌਰਾਨ ਜੇਤੂ ਟੀਮ ਨੂੰ ਇਕ ਲਖ ਰੁਪਏ ਅਤੇ ਸੈਕਿੰਡ ਟੀਮ ਨੂੰ ਪਚੰਤਰ ਹਜਾਰ ਦਾ ਨਗਦੀ ਇਨਾਮ ਦਿਤਾ ਜਾਵੇਗਾ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ ਵੀ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ 20 ਫਰਵਰੀ ਨੂੰ ਸ੍ਰ ਸੁਖਦੇਵ ਸਿੰਘ ਢੀਂਡਸਾ ਅਤੇ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਇਨਾਮ ਵੰਡ ਸਮਾਰੋਹ ਵਿਚ ਸ਼ਾਮਲ ਹੋਣਗੇ ਅੰਤ ਵਿਚ ਉਨ੍ਹਾਂ ਸਮੂਹ ਕਬਡੀ ਦਰਸ਼ਕਾਂ ਨੂੰ ਇਸ ਕਬਡੀ ਕਪ ਤੇ ਵਡੀ ਗਿਣਤੀ ਆਉਣ ਦੀ ਅਪੀਲ ਕੀਤੀ ਹੈ
ਮੂਨਕ ਦਾ ਵਿਸ਼ਾਲ ਕਬਡੀ ਕਪ 19 ਤੇ 20 ਨੂੰ



